ਕੋਰੋਨਾ ਵਾਇਰਸ : ਇੰਦੌਰ ''ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 60 ਹੋਈ, 31 ਨਵੇਂ ਮਾਮਲੇ ਆਏ ਸਾਹਮਣੇ

04/27/2020 9:56:16 AM

ਇੰਦੌਰ (ਮੱਧ ਪ੍ਰਦੇਸ਼)- ਦੇਸ਼ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਸਭ ਤੋਂ ਵਧ ਪ੍ਰਭਾਵਿਤ ਜ਼ਿਲਿਆਂ 'ਚ ਇੰਦੌਰ 'ਚ ਇਸ ਮਹਾਮਾਰੀ ਨਾਲ ਤਿੰਨ ਹੋਰ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਨਤੀਜੇ ਵਜੋਂ ਜ਼ਿਲੇ 'ਚ ਮਹਾਮਾਰੀ ਦੀ ਲਪੇਟ 'ਚ ਆਉਣ ਤੋਂ ਬਾਅਦ ਦਮ ਤੋੜਨ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 60 'ਤੇ ਪਹੁੰਚ ਗਈ ਹੈ। ਮੁੱਖ ਡਾਕਟਰ ਅਤੇ ਸਿਹਤ ਅਧਿਕਾਰੀ (ਸੀ.ਐੱਮ.ਐੱਚ.ਓ.) ਪ੍ਰਵੀਨ ਜੜੀਆ ਨੇ ਸੋਮਵਾਰ ਨੂੰ ਦੱਸਿਆ ਕਿ ਸ਼ਹਿਰ 'ਚ ਤਿੰਨ ਕੋਰੋਨਾ ਮਰੀਜ਼ ਇਨਫੈਕਟਡ ਪੁਰਸ਼ਾਂ ਦੀ ਪਿਛਲੇ 2 ਦਿਨਾਂ 'ਚ ਵੱਖ-ਵੱਖ ਹਸਪਤਾਲਾਂ 'ਚ ਇਲਾਜ ਦੌਰਾਨ ਮੌਤ ਹੋਈ। ਇਨਾਂ ਦੀ ਉਮਰ 55 ਤੋਂ 67 ਦਰਮਿਆਨ ਸੀ।

ਉਨਾਂ ਨੇ ਦੱਸਿਆ ਕਿ ਤਿੰਨੋਂ ਮਰੀਜ਼ਾਂ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਸੰਬੰਧੀ ਰੋਗ ਅਤੇ ਹੋਰ ਪੁਰਾਣੀਆਂ ਬੀਮਾਰੀਆਂ ਸਨ। ਸੀ.ਐੱਮ.ਐੱਚ.ਓ. ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਜ਼ਿਲੇ 'ਚ ਕੋਵਿਡ-19 ਦੇ 31 ਨਵੇਂ ਮਰੀਜ਼ ਮਿਲਣ ਤੋਂ ਬਾਅਦ ਇਨਾਂ ਦੀ ਗਿਣਤੀ 1,176 ਤੋਂ ਵਧ ਕੇ 1,207 'ਤੇ ਪਹੁੰਚ ਗਈ ਹੈ। ਇਨਾਂ 'ਚੋਂ 123 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਸਵਸਥ ਹੋਣ 'ਤੇ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁਕੀ ਹੈ। ਅੰਕੜਿਆਂ ਦੀ ਗਣਨਾ ਅਨੁਸਾਰ ਜ਼ਿਲੇ 'ਚ ਕੋਵਿਡ-19 ਮਰੀਜ਼ਾਂ ਦੀ ਮੌਤ ਦਰ ਸੋਮਵਾਰ ਸਵੇਰੇ ਤੱਕ 4.97 ਫੀਸਦੀ ਸੀ। ਜ਼ਿਲੇ 'ਚ ਇਸ ਮਹਾਮਾਰੀ ਦੇ ਮਰੀਜ਼ਾਂ ਦੀ ਮੌਤ ਦਰ ਪਿਛਲੇ ਕਈ ਦਿਨਾਂ ਤੋਂ ਰਾਸ਼ਟਰੀ ਔਸਤ ਤੋਂ ਵਧ ਬਣੀ ਹੋਈ ਹੈ। ਇੰਦੌਰ 'ਚਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਮਿਲਣ ਦੇ ਬਾਅਦ ਤੋਂ ਪ੍ਰਸ਼ਾਸਨ ਨੇ 25 ਮਾਰਚ ਤੋਂ ਸ਼ਹਿਰੀ ਸਰਹੱਦ 'ਚ ਕਰਫਿਊ ਲੱਗਾ ਰੱਖਿਆ ਹੈ, ਜਦੋਂ ਕਿ ਜ਼ਿਲੇ ਦੇ ਹੋਰ ਥਾਂਵਾਂ 'ਤੇ ਸਖਤ ਲਾਕਡਾਊਨ ਲਾਗੂ ਹੈ।

DIsha

This news is Content Editor DIsha