'ਕੋਰੋਨਾ' ਦੇ ਖਤਰੇ ਦਰਮਿਆਨ ਰਾਹਤ ਦੀ ਖ਼ਬਰ, 715 ਮਰੀਜ਼ ਹੋਏ ਠੀਕ

04/12/2020 2:03:19 PM

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ 'ਕੋਵਿਡ-19' ਦਾ ਖਤਰਾ ਲੱਗਦਾ ਵਧਦਾ ਹੀ ਜਾ ਰਿਹਾ ਹੈ। ਇਸ ਖਤਰੇ ਦਰਮਿਆਨ ਰਾਹਤ ਭਰੀ ਖ਼ਬਰ ਵੀ ਹੈ ਕਿ ਇਸ ਵਾਇਰਸ ਵਿਰੁੱਧ 715 ਕੋਰੋਨਾ ਮਰੀਜ਼ਾਂ ਨੇ ਜੰਗ ਜਿੱਤ ਲਈ ਹੈ ਅਤੇ ਉਹ ਸਿਹਤਮੰਦ ਹੋ ਕੇ ਹਸਪਤਾਲਾਂ 'ਚੋਂ ਆਪਣੇ ਘਰਾਂ ਨੂੰ ਪਰਤ ਗਏ ਹਨ। ਇਹ ਕਹਿਣਾ ਗੱਲ ਨਹੀਂ ਹੋਵੇਗਾ ਕਿ ਨਿਯਮਾਂ ਦੀ ਪਾਲਣਾ, ਹੌਂਸਲਾ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਇਸ ਵਾਇਰਸ ਨੂੰ ਹਰਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਸਮੇਂ ਪੂਰਾ ਦੇਸ਼ ਲਾਕਡਾਊਨ ਹੈ। ਲਾਕਡਾਊਨ ਹੀ ਇਸ ਵਾਇਰਸ ਨੂੰ ਹਰਾਉਣ ਦਾ ਇਕੋਂ-ਇਕ ਉਪਾਅ ਹੈ। ਬਾਵਜੂਦ ਇਸ ਦੇ ਕੋਰੋਨਾ ਵਾਇਰਸ ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਐਤਵਾਰ ਭਾਵ ਅੱਜ ਸਿਹਤ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 8,356 ਲੋਕ ਕੋਰੋਨਾ ਦੀ ਲਪੇਟ 'ਚ ਹਨ, ਜਦਕਿ 273 ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਲੋਕ ਸੁਰੱਖਿਅਤ ਰਹਿਣਾ ਚਾਹੁੰਦੇ ਹਨ ਤਾਂ ਘਰਾਂ 'ਚ ਹੀ ਰਹਿਣ, ਕਿਉਂਕਿ ਅਜੇ ਤਕ ਨਾ ਹੀ ਕੋਈ ਦਵਾਈ ਦੀ ਖੋਜ ਕੀਤੀ ਜਾ ਸਕੀ ਹੈ ਅਤੇ ਨਾ ਹੀ ਕੋਈ ਵੈਕਸੀਨ। 

ਦੱਸ ਦੇਈਏ ਕਿ ਦਸੰਬਰ 2019 ਤੋਂ ਚੀਨ ਤੋਂ ਫੈਲਿਆ ਇਹ ਵਾਇਰਸ ਇਨ੍ਹਾਂ ਖਤਰਨਾਕ ਹੋਵੇਗਾ, ਇਸ ਦੀ ਕਿਸੇ ਨੂੰ ਭਿਣਕ ਤਕ ਨਹੀਂ ਸੀ। ਦੇਖਦੇ ਹੀ ਦੇਖਦੇ ਇਸ ਵਾਇਰਸ ਨੇ ਹੁਣ ਤਕ ਕਰੀਬ 200 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇਸ ਵਾਇਰਸ ਦਾ ਭਾਰਤ 'ਚ ਸਭ ਤੋਂ ਵਧੇਰੇ ਅਸਰ ਮਹਾਰਾਸ਼ਟਰ 'ਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਹੁਣ ਤਕ 1,761 ਲੋਕ ਪੀੜਤ ਹੋਏ ਅਤੇ 127 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਨੰਬਰ 'ਤੇ ਦਿੱਲੀ ਹੈ, ਜਿੱਥੇ 1,069 ਲੋਕ ਪੀੜਤ ਹਨ ਅਤੇ 19 ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ : ਚੀਨ 'ਚ ਇਕ ਦਿਨ 'ਚ 100 ਦੇ ਕਰੀਬ ਨਵੇਂ ਮਾਮਲੇ, ਮਹਾਮਾਰੀ ਫੈਲਣ ਦਾ ਖਦਸ਼ਾ

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 273 ਹੋਈ, ਪੀੜਤ ਮਰੀਜ਼ 8 ਹਜ਼ਾਰ ਤੋਂ ਪਾਰ

ਚੀਨ 'ਚ ਮੋੜਾ ਪੈਣ ਤੋਂ ਬਾਅਦ ਇਸ ਵਾਇਰਸ ਨੇ ਮੁੜ ਤੋਂ ਦਸਤਕ ਦੇ ਦਿੱਤੀ ਹੈ। ਅੱਜ 99 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ। ਇੰਝ ਜਾਪ ਰਿਹਾ ਹੈ ਕਿ ਇਕ ਵਾਰ ਫਿਰ ਤੋਂ ਚੀਨ 'ਚ ਇਸ ਮਹਾਮਾਰੀ ਦੇ ਫੈਲਣ ਦਾ ਖਤਰਾ ਮੰਡਰਾਉਣ ਲੱਗਾ ਹੈ। ਇਸ ਵਾਇਰਸ ਦੀ ਸਭ ਤੋਂ ਵਧੇਰੇ ਮਾਰ ਦੁਨੀਆ ਦਾ ਸ਼ਕਤੀਸ਼ਾਲੀ ਦੇਸ਼ ਆਖੇ ਜਾਣ ਵਾਲੇ ਅਮਰੀਕਾ 'ਤੇ ਪਈ ਹੈ। ਇੱਥੇ ਹੁਣ ਤਕ 20, 580 ਲੋਕਾਂ ਦੀ ਮੌਤ ਅਤੇ 533,115 ਲੋਕ ਪੀੜਤ ਹਨ। ਇਸ ਤੋਂ ਇਲਾਵਾ ਸਪੇਨ, ਇਟਲੀ, ਫਰਾਂਸ ਆਦਿ ਦੇਸ਼ਾਂ 'ਚ ਕੋਰੋਨਾ ਵਾਇਰਸ ਦੀ ਵਧੇਰੇ ਮਾਰ ਹੈ।

Tanu

This news is Content Editor Tanu