ਕੋਰੋਨਾ : ਆਫਤ ਦੀ ਘੜੀ 'ਚ ਰਾਹਤ ਦੀ ਖ਼ਬਰ, ਵੱਡੀ ਗਿਣਤੀ 'ਚ ਮਰੀਜ਼ ਹੋਏ ਠੀਕ

04/21/2020 1:22:25 PM

ਨੈਸ਼ਨਲ ਡੈਸਕ— ਭਾਰਤ 'ਚ ਕੋਰੋਨਾ ਵਾਇਰਸ 'ਕੋਵਿਡ-19' ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇਸ ਜਾਨਲੇਵਾ ਵਾਇਰਸ ਨਾਲ ਹੁਣ ਤਕ 590 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 18,601 ਲੋਕ ਪੀੜਤ ਹਨ। ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਰਾਹਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਹੁਣ ਤਕ 3,252 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਦੱਸ ਦੇਈਏ ਕਿ ਸਮੇਂ ਪੂਰਾ ਦੇਸ਼ ਲਾਕਡਾਊਨ ਹੈ, ਜੋ ਕਿ 3 ਮਈ ਤਕ ਲਾਗੂ ਰਹੇਗਾ। ਲਾਕਡਾਊਨ ਹੀ ਇਸ ਵਾਇਰਸ ਨੂੰ ਬਚਾਉਣ ਦਾ ਇਕੋ-ਇਕ ਉਪਾਅ ਹੈ। ਸਿਹਤ ਮੰਤਰਾਲਾ ਵਲੋਂ ਅੱਜ ਭਾਵ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਪੀੜਤਾਂ ਦੀ ਗਿਣਤੀ 18,601 ਹੈ, ਜਿਸ ਵਿਚੋਂ ਐਕਟਿਵ (ਸਰਗਰਮ) ਕੇਸ 14,759 ਹਨ ਅਤੇ 590 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 1,336 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 47 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਦੇਸ਼ 'ਚ 'ਕੋਰੋਨਾ' ਦੀ ਆਫਤ, ਮੌਤਾਂ ਦਾ ਅੰਕੜਾ 590 ਤੱਕ ਪੁੱਜਾ

ਦੱਸਣਯੋਗ ਹੈ ਕਿ ਇਸ ਵਾਇਰਸ ਤੋਂ ਬਚਾਅ ਲਈ ਲੋਕ ਸੁਰੱਖਿਅਤ ਰਹਿਣਾ ਚਾਹੁੰਦੇ ਹਨ ਤਾਂ ਘਰਾਂ ਅੰਦਰ ਹੀ ਰਹਿਣ। ਅਜੇ ਤਕ ਨਾ ਕੋਈ ਦਵਾਈ ਬਣੀ ਹੈ ਅਤੇ ਨਾ ਹੀ ਕੋਈ ਵੈਕਸੀਨ। ਡਾਕਟਰ ਇਸ ਦੀ ਖੋਜ 'ਚ ਲੱਗੇ ਹੋਏ ਹਨ। ਕੋਰੋਨਾ ਵਾਇਰਸ ਦੀ ਚੇਨ ਨੂੰ ਜੇਕਰ ਤੋੜਨਾ ਹੈ ਤਾਂ ਲੋਕ ਘਰਾਂ 'ਚ ਹੀ ਰਹਿਣ, ਇਸ ਕਰ ਕੇ ਲਾਕਡਾਊਨ ਲਾਗੂ ਕੀਤਾ ਗਿਆ ਹੈ ਤਾਂ ਇਕ ਵਾਇਰਸ ਇਕ-ਦੂਜੇ ਤਕ ਨਾ ਫੈਲ ਸਕੇ। ਘਰਾਂ 'ਚ ਰਹਿਣ ਦੌਰਾਨ ਵੀ ਹੱਥਾਂ ਨੂੰ ਵਾਰ-ਵਾਰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਧੋਵੋ, ਲਾਜ਼ਮੀ ਤੌਰ 'ਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।

ਖਾਸ ਕਰ ਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਇਸ ਵਾਇਰਸ ਤੋਂ ਬਚਾ ਕੇ ਰੱਖੋ, ਉਨ੍ਹਾਂ ਨੂੰ ਘਰਾਂ 'ਚੋਂ ਬਾਹਰ ਨਾ ਜਾਣ ਦਿਓ। ਜੇਕਰ ਤੁਸੀਂ ਕੋਈ ਬਾਹਰੋਂ ਚੀਜ਼ ਮੰਗਵਾਉਂਦੇ ਹੋ ਤਾਂ ਉਸ ਨੂੰ ਹੱਥ ਲਾਉਣ ਤੋਂ ਬਾਅਦ ਹੱਥ ਸਾਬਣ ਨਾਲ ਧੋਵੋ, ਕਿਉਂਕਿ ਕੋਰੋਨਾ ਕਿਸੇ ਵੀ ਚੀਜ਼ 'ਤੇ ਹੋ ਸਕਦਾ ਹੈ। ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦਾ ਇਹ ਹੀ ਇਕੋ-ਇਕ ਇਲਾਜ ਹੈ, ਲਾਕਡਾਊਨ। ਸੋਸ਼ਲ ਡਿਸਟੈਂਸਿੰਗ ਦਾ ਵੀ ਪੂਰਾ ਖਿਆਲ ਰੱਖੋ। ਖੰਘ-ਜ਼ੁਕਾਮ ਜਾਂ ਬੁਖਾਰ ਹੈ ਤਾਂ ਆਪਣੇ ਡਾਕਟਰ ਨਾਲ ਫੋਨ ਜ਼ਰੀਏ ਸਲਾਹ ਜ਼ਰੂਰ ਲਵੋ।

ਇਹ ਵੀ ਪੜ੍ਹੋ : ਹੁਣ ਤੱਕ ਦੁਨੀਆ ਭਰ 'ਚ ਕੋਰੋਨਾ ਕਾਰਣ 1.7 ਲੱਖ ਲੋਕਾਂ ਦੀ ਮੌਤ, 24 ਲੱਖ ਤੋਂ ਵਧੇਰੇ ਇਨਫੈਕਟਡ

Tanu

This news is Content Editor Tanu