ਮੇਰਠ : ਭਾਜਪਾ ਨੇਤਾ ਦੇ ਕੋਰੋਨਾ ਪਾਜ਼ੀਟਿਵ ਪਿਤਾ ਦੀ ਇਲਾਜ ਦੌਰਾਨ ਮੌਤ

04/24/2020 11:31:00 AM

ਮੇਰਠ- ਕੋਰੋਨਾ ਵਾਇਰਸ ਨਾਲ ਇਨਫੈਕਟਡ ਭਾਜਪਾ ਨੇਤਾ ਦੇ ਪਿਤਾ ਦੀ ਵੀਰਵਾਰ ਰਾਤ ਇਲਾਜ ਦੌਰਾਨ ਮੌਤ ਹੋ ਗਈ। ਤਿੰਨ ਦਿਨ ਪਹਿਲਾਂ ਹੀ ਸਾਬੁਨ ਗੋਦਾਮ ਵਾਸੀ ਰਾਕੇਸ਼ ਸ਼ਰਮਾ 'ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਉਨਾਂ ਦਾ ਲਾਲਾ ਲਾਜਪੱਤ ਰਾਏ ਮੈਡੀਕਲ ਕਾਲਜ ਦੇ ਕੋਵਿਡ-19 ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਸੀ.ਐੱਮ.ਓ. ਡਾ. ਰਾਜ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਜ਼ਿਲੇ 'ਚ ਕੋਰੋਨਾ ਨਾਲ ਇਹ ਚੌਥੀ ਮੌਤ ਹੈ।

ਮਹਾਨਗਰ ਪ੍ਰਧਾਨ ਮਨੋਜ ਸਿੰਘਲ ਦਾ ਪੀ.ਏ. ਹੈ ਮ੍ਰਿਤਕ ਦਾ ਬੇਟਾ
ਦੱਸਣਯੋਗ ਹੈ ਕਿ ਬੁਖਾਰ ਆਉਣ 'ਤੇ ਰਾਕੇਸ਼ ਨੂੰ ਪਰਿਵਾਰ ਵਾਲੇ ਇਕ ਪ੍ਰਾਈਵੇਟ ਹਸਪਤਾਲ ਲੈ ਗਏ। ਉਥੋਂ ਕੋਰੋਨਾ ਦੇ ਲੱਛਣ ਮਿਲਣ 'ਤੇ ਟੈਸਟ ਦੀ ਸਲਾਹ ਦਿੱਤੀ ਗਈ ਸੀ। ਇਕ ਨਿੱਜੀ ਲੈਬ 'ਚ ਹੋਈ ਜਾਂਚ ਰਿਪੋਰਟ 21 ਅਪ੍ਰੈਲ ਨੂੰ ਆਈ, ਜਿਸ 'ਚ ਰਾਕੇਸ਼ ਸ਼ਰਮਾ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਮਹਾਨਗਰ ਭਾਜਪਾ ਦਫ਼ਤਰ 'ਚ ਹੜਕੰਪ ਮਚ ਗਿਆ ਸੀ, ਕਿਉਂਕਿ ਇਨਫੈਕਟਡ ਬਜ਼ੁਰਗ ਦਾ ਬੇਟਾ ਵਿਭਾਂਸ਼ੂ ਮਹਾਨਗਰ ਪ੍ਰਧਾਨ ਮਨੋਜ ਸਿੰਘਲ ਦਾ ਪੀ.ਏ. ਹੈ ਅਤੇ ਉਸ ਨੇ ਕਈ ਪ੍ਰੋਗਰਾਮ 'ਚ ਹਿੱਸਾ ਵੀ ਲਿਆ ਸੀ। ਪਿਤਾ ਦੇ ਇਨਫੈਕਟਡ ਪਾਏ ਜਾਣ ਤੋਂ ਬਾਅਦ ਪੂਰੇ ਪਰਿਵਾਰ ਦਾ ਵੀ ਟੈਸਟ ਕਰਵਾਇਆ ਗਿਆ। ਰਿਪੋਰਟ 'ਚ ਵਿਭਾਂਸ਼ੂ ਅਤੇ ਉਸ ਦਾ ਇਕ ਭਰਾ ਵੀ ਇਨਫੈਕਟਡ ਮਿਲਿਆ।

ਮੁਕੇਸ਼ ਸਿੰਘਲ ਨੂੰ ਪਰਿਵਾਰ ਸਮੇਤ ਪ੍ਰਸ਼ਾਸਨ ਨੇ ਕੁਆਰੰਟੀਨ ਸੈਂਟਰ 'ਚ ਭੇਜਿਆ
ਵਿਭਾਂਸ਼ੂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਭਾਜਪਾ ਮਹਾਨਗਰ ਪ੍ਰਧਾਨ ਮੁਕੇਸ਼ ਸਿੰਘਲ ਨੂੰ ਪਰਿਵਾਰ ਸਮੇਤ ਪ੍ਰਸ਼ਾਸਨ ਨੇ ਕੁਆਰੰਟੀਨ ਸੈਂਟਰ 'ਚ ਭੇਜ ਦਿੱਤਾ ਗਿਆ ਹੈ। ਉੱਥੇ ਹੀ ਮੇਰਠ ਦੇ ਸੰਸਦ ਮੈਂਬਰ ਰਾਜੇਂਦਰ ਅਗਰਵਾਲ, ਵਿਧਾਇਕ ਸੋਮੇਂਦਰ ਤੋਮਰ, ਐੱਮ.ਐੱਲ.ਸੀ. ਸਰੋਜਨੀ ਅਗਰਵਾਲ ਅਤੇ ਕੇਂਦਰੀ ਮੰਤਰੀ ਸੰਜੀਵ ਬਾਲੀਆਨ ਨੂੰ ਹੋਮ ਕੁਆਰੰਟੀਨ 'ਚ ਰਹਿਣ ਲਈ ਕਿਹਾ ਗਿਆ ਹੈ। ਮੇਰਠ ਭਾਜਪਾ ਮਹਾਨਗਰ ਪ੍ਰਧਾਨ ਮੁਕੇਸ਼ ਸਿੰਘਲ ਦੇ ਪੀ.ਏ. ਵਿਭਾਂਸ਼ੂ ਬਾਰੇ ਦੱਸਿਆ ਗਿਆ ਹੈ ਕਿ ਉਹ ਪਿਛਲੇ 20 ਦਿਨਾਂ ਤੋਂ ਭਾਜਪਾ ਦੇ ਹੋਰ ਨੇਤਾਵਾਂ, ਜਿਸ 'ਚ ਸੰਸਦ ਮੈਂਬਰ ਅਤੇ ਵਿਧਾਇਕ ਦੇ ਨਾਲ-ਨਾਲ ਕੇਂਦਰੀ ਮੰਤਰੀ ਵੀ ਸ਼ਾਮਲ ਹਨ, ਨਾਲ ਮਿਲ ਕੇ ਲੋੜਵੰਦਾਂ ਦਰਮਿਆਨ ਭੋਜਨ ਵੰਡ ਰਿਹਾ ਸੀ।

DIsha

This news is Content Editor DIsha