ਬਰਡ ਫਲੂ ਦੇ ਖ਼ਤਰੇ ਨੂੰ ਦੇਖ ਯੋਗੀ ਸਰਕਾਰ ਨੇ ਲਿਆ ਅਹਿਮ ਫ਼ੈਸਲਾ, ਕੀਤਾ ਇਹ ਐਲਾਨ

01/12/2021 12:14:57 PM

ਲਖਨਊ- ਕੋਰੋਨਾ ਲਾਗ਼ ਤੋਂ ਬਾਅਦ ਬਰਡ ਫਲੂ ਦੇਸ਼ ਦੇ 10 ਸੂਬਿਆਂ 'ਚ ਫੈਲ ਚੁੱਕਿਆ ਹੈ। ਹੁਣ ਤੱਕ ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਗੁਜਰਾਤ, ਉੱਤਰ ਪ੍ਰਦੇਸ਼, ਦਿੱਲੀ, ਉਤਰਾਖੰਡ ਅਤੇ ਮਹਾਰਾਸ਼ਟਰ 'ਚ ਇਸ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋ ਚੁਕੀ ਹੈ। ਇਸ ਵਿਚ ਯੋਗੀ ਸਰਕਾਰ ਨੇ ਗੁਆਂਢੀ ਸੂਬਿਆਂ 'ਚ ਆ ਚੁਕੇ ਬਰਡ ਫਲੂ ਦੇ ਖ਼ਤਰੇ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਨੂੰ 'ਕੰਟਰੋਲ ਖੇਤਰ' ਐਲਾਨ ਕਰ ਦਿੱਤਾ ਹੈ। ਨਾਲ ਹੀ ਸੂਬਾ ਸਰਕਾਰ ਨੇ ਜਿਊਂਦੇ ਪੰਛੀਆਂ ਦੇ ਆਯਾਤ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ : ਬਰਡ ਫ਼ਲੂ ਦੀ ਦਹਿਸ਼ਤ: ਕੇਂਦਰ ਸਰਕਾਰ ਨੇ ਉਤਰਾਖੰਡ ਸਣੇ 10 ਸੂਬਿਆਂ 'ਚ ਕੀਤੀ ਪੁਸ਼ਟੀ

ਦੱਸਣਯੋਗ ਹੈ ਕਿ ਸੋਮਵਾਰ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਬਰਡ ਫਲੂ ਕਾਰਨ ਸੈਂਕੜੇ ਪੰਛੀਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਸਨ। ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੇ ਵੀ ਇਸ ਇਨਫੈਕਸ਼ਨ ਨੂੰ ਰੋਕਣ ਲਈ ਜ਼ਰੂਰੀ ਕਦਮ ਹਨ। ਕੁਝ ਸੂਬਿਆਂ 'ਚ ਚਿਕਨ ਦੀ ਵਿਕਰੀ ਦੇ ਨਾਲ-ਨਾਲ ਬਰਾਮਦ-ਦਰਾਮਦ 'ਤੇ ਪੂਰੀ ਪਾਬੰਦੀ ਲਗਾ ਦਿੱਤੀ ਹੈ ਪਰ ਸੂਬਾ ਸਰਕਾਰ ਨੇ ਇਹ ਕਿਹਾ ਹੈ ਕਿ ਇਸ ਤਰਾਂ ਦੀ ਪਾਬੰਦੀ ਨਾ ਲਗਾਈ ਜਾਵੇ, ਕਿਉਂਕਿ ਹਾਲੇ ਤੱਕ ਬਰਡ ਫਲੂ ਦੇ ਇਨਸਾਨਾਂ 'ਚ ਇਨਫੈਕਸ਼ਨ ਫੈਲਣ ਦੀ ਕੋਈ ਵਿਗਿਆਨੀ ਰਿਪੋਰਟ ਸਾਹਮਣੇ ਨਹੀਂ ਆਈ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha