ਕੋਰੋਨਾ ਵਾਇਰਸ ਦਾ ਨਕਲੀ ਟੀਕਾ ਲਗਾਉਣ ਦੇ ਮਾਮਲੇ ''ਚ ਤਿੰਨ ਔਰਤਾਂ ਗ੍ਰਿਫਤਾਰ

03/12/2020 3:33:37 PM

ਜਾਲਨਾ— ਮਹਾਰਾਸ਼ਟਰ ਦੇ ਜਾਲਨਾ ਜ਼ਿਲੇ 'ਚ ਪਿੰਡ ਵਾਸੀਆਂ ਨੂੰ ਕੋਰੋਨਾ ਵਾਇਰਸ ਦਾ ਨਕਲੀ ਟੀਕਾ ਲਗਾਉਣ ਦੇ ਦੋਸ਼ 'ਚ ਤਿੰਨ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਬੀੜ ਦੀ ਰਹਿਣ ਵਾਲੀ ਰਾਧਾ ਰਾਮਨਥ ਸਾਮਸੇ, ਸੀਮਾ ਕ੍ਰਿਸ਼ਨਾ ਅੰਢਾਲੇ ਅਤੇ ਸੰਗੀਤਾ ਰਾਜੇਂਦਰ ਅਵਹਾਡ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਖੁਦ ਨੂੰ ਡਾਕਟਰ ਅਤੇ ਸਿਹਤ ਕਰਮਚਾਰੀ ਦੱਸਦੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਤਿੰਨੋਂ ਅਮਬਦ ਤਹਿਸੀਲ ਦੇ ਪਿਪਲਗਾਂਵ ਦੇ ਲੋਕਾਂ ਨੂੰ ਮਿਲੀਆਂ ਅਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਵਾਲਾ ਨਕਲੀ ਟੀਕਾ ਲਗਾਇਆ।

ਅਧਿਕਾਰੀ ਨੇ ਦੱਸਿਆ ਕਿ ਕੁਝ ਪਿੰਡ ਵਾਲਿਆਂ ਨੇ ਗ੍ਰਾਮੀਣ ਸਿਹਤ ਕੇਂਦਰ ਦੇ ਮੈਡੀਕਲ ਅਧਿਕਾਰੀ ਡਾਕਟਰ ਮਹਾਦੇਵ ਮੁੰਡੇ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਸ਼ਿਕਾਇਤ ਦਰਜ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਕੋਲ ਬਰਾਮਦ ਕੀਤੇ ਗਏ ਨਕਲੀ ਟੀਕੇ ਅਤੇ ਬੋਤਲਾਂ ਰਾਜ ਸਿਹਤ ਵਿਭਾਗ ਕੋਲ ਭੇਜ ਦਿੱਤੀਆਂ ਗਈਆਂ ਹਨ। ਤਿੰਨਾਂ ਵਿਰੁੱਧ ਧੋਖਾਧੜੀ ਦਾ ਇਕ ਮਾਮਲਾ ਦਰਜ ਕੀਤਾ ਗਿਆ ਹੈ।

DIsha

This news is Content Editor DIsha