ਜੰਮੂ-ਕਸ਼ਮੀਰ ਵੀ ਲਾਕ ਡਾਊਨ, ਦੁਕਾਨਾਂ ਬੰਦ ਤੇ ਵੀਰਾਨ ਨਜ਼ਰ ਆਈਆਂ ਸੜਕਾਂ

03/23/2020 1:24:27 PM

ਸ਼੍ਰੀਨਗਰ— ਦਸੰਬਰ 2019 ਨੂੰ ਚੀਨ ਤੋਂ ਫੈਲਿਆ ਜਾਨਲੇਵਾ ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ ਦਹਿਸ਼ਤ ਫੈਲਾ ਰੱਖੀ ਹੈ। ਭਾਰਤ 'ਚ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਸਿਹਤ ਮੰਤਰਾਲੇ ਵਲੋਂ ਬਿਆਨ ਜਾਰੀ ਕਰ ਕੇ ਦੱਸਿਆ ਗਿਆ ਹੈ ਕਿ ਦੇਸ਼ ਭਰ 'ਚ 415 ਮਾਮਲੇ ਹੋ ਚੁੱਕੇ ਹਨ। ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦਿਆਂ ਜੰੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵੀ ਐਤਵਾਰ ਭਾਵ ਕੱਲ ਜ਼ਰੂਰੀ ਸੇਵਾਵਾਂ ਅਤੇ ਵਸਤੂਆਂ ਨੂੰ ਛੱਡ ਕੇ ਸਾਰੇ ਅਦਾਰਿਆਂ ਨੂੰ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ 31 ਮਾਰਚ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਰੋਕਣ ਅਤੇ ਇਨਫੈਕਸ਼ਨ ਦੇ ਚੱਕਰ ਨੂੰ ਤੋੜਨ ਲਈ ਲਾਕ ਡਾਊਨ ਜ਼ਰੂਰੀ ਹੈ। 


ਜੰਮੂ-ਕਸ਼ਮੀਰ 'ਚ ਲਾਕ ਡਾਊਨ ਕਾਰਨ ਇੱਥੇ ਦੁਕਾਨਾਂ ਬੰਦ ਅਤੇ ਸੜਕਾਂ ਪੂਰੀ ਤਰ੍ਹਾਂ ਖਾਲੀ ਨਜ਼ਰ ਆਈਆਂ। ਵਾਇਰਸ ਕਾਰਨ ਲੋਕ ਆਪਣੇ ਘਰਾਂ 'ਚ ਬੰਦ ਹਨ। ਲਾਕ ਡਾਊਨ ਜ਼ਰੂਰੀ ਹੈ, ਕਿਉਂਕਿ ਇਹ ਵਾਇਰਸ ਇਨਸਾਨੀ ਸਰੀਰਕ ਲੱਭਦਾ ਹੈ। ਜੇਕਰ ਲੋਕ ਆਪਣੇ ਘਰਾਂ 'ਚ ਰਹਿਣਗੇ ਤਾਂ ਇਹ ਵਾਇਰਸ ਘੱਟ ਫੈਲੇਗਾ। ਜਦੋਂ ਅਸੀਂ ਇਕ-ਦੂਜੇ ਦੇ ਸੰਪਰਕ 'ਚ ਆਉਂਦੇ ਹਾਂ ਤਾਂ ਵਾਇਰਸ ਦੇ ਫੈਲਣ ਦਾ ਖਤਰਾ ਵਧੇਰੇ ਹੁੰਦਾ ਹੈ।

Tanu

This news is Content Editor Tanu