ਲਾਕਡਾਊਨ ਦੀ ਅਪੀਲ ਦੇ ਬਾਵਜੂਦ ਲੋਕਾਂ ਦੀ ਲਾਪਰਵਾਹੀ ਤੋਂ ਨਾਰਾਜ਼ ਹੋਏ PM ਮੋਦੀ

03/23/2020 10:59:39 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ 'ਚ ਲਗਾਤਾਰ ਵਧਦੇ ਜਾ ਰਹੇ ਹਨ। ਦੇਸ਼ ਦੇ 10 ਤੋਂ ਵਧ ਸੂਬਿਆਂ 'ਚ ਸਰਕਾਰ ਨੇ ਲਾਕਡਾਊਨ ਦਾ ਐਲਾਨ ਕੀਤਾ ਹੈ, ਇ ਦੇ ਬਾਵਜੂਦ ਲੋਕ ਲਗਾਤਾਰ ਘਰੋਂ ਬਾਹਰ ਨਿਕਲ ਰਹੇ ਹਨ। ਹੁਣ ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਖਤ ਜਤਾਈ ਹੈ। ਪੀ.ਐੱਮ. ਨੇ ਲਿਖਿਆ ਹੈ ਕਿ ਲੋਕ ਲਾਕਡਾਊਨ ਦੀ ਪਾਲਣਾ ਨਹੀਂ ਕਰ ਰਹੇ ਹਨ, ਸਰਕਾਰਾਂ ਕਾਨੂੰਨ ਦਾ ਪਾਲਣ ਕਰਵਾਉਣ। ਲਾਕਡਾਊਨ ਦੀ ਸਥਿਤੀ 'ਤੇ ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਲਿਖਿਆ,''ਲਾਕਡਾਊਨ ਨੂੰ ਹਾਲੇ ਵੀ ਕਈ ਲੋਕ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਕਿਉਂਕਿ ਕਰ ਕੇ ਆਪਣੇ ਆਪ ਨੂੰ ਬਚਾਓ, ਆਪਣੇ ਪਰਿਵਾਰ ਨੂੰ ਬਚਾਓ, ਨਿਰਦੇਸ਼ਾਂ ਦਾ ਗੰਭੀਰਤਾ ਨਾਲ ਪਾਲਣ ਕਰਨ। ਰਾਜ ਸਰਕਾਰਾਂ ਤੋਂ ਮੇਰੀ ਅਪੀਲ ਹੈ ਕਿ ਉਹ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣ ਕਰਵਾਉਣ।

ਲਾਕਡਾਊਨ ਦੀ ਸਥਿਤੀ 'ਚ ਕਈ ਜਗ੍ਹਾ ਲੋਕ ਸੜਕਾਂ 'ਤੇ ਦਿੱਸੇ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੀ ਕਾਰਨ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਦੇਸ਼ ਦੇ 10 ਤੋਂ ਵਧ ਸੂਬਿਆਂ 'ਚ ਲਾਕਡਾਊਨ ਦੀ ਸਥਿਤੀ ਹੈ ਪਰ ਸੋਮਵਾਰ ਦੀ ਸਵੇਰ ਜੋ ਸਥਿਤੀ ਦਿੱਸੀ, ਉਸ 'ਚ ਕਈ ਜਗ੍ਹਾ ਲੋਕ ਸੜਕਾਂ 'ਤੇ ਦਿੱਸੇ। ਦਿੱਲੀ-ਨੋਇਡਾ ਐਕਸਪ੍ਰੈੱਸ ਵੇਅ 'ਤੇ ਤਾਂ ਸੋਮਵਾਰ ਸਵੇਰ ਹੀ ਜਾਮ ਲੱਗ ਗਿਆ ਸੀ, ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਸਾਹਮਣੇ ਆਇਆ ਹੈ। 

ਐਤਵਾਰ ਨੂੰ ਸੀ ਜਨਤਾ ਕਰਫਿਊ
ਲਾਕਡਾਊਨ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ, ਉਸ 'ਚ ਵੀ ਕਈ ਲੋਕ ਸੜਕਾਂ 'ਤੇ ਨਜ਼ਰ ਆਏ ਸਨ। ਸ਼ਾਮ 5 ਵਜੇ ਜਦੋਂ ਡਾਕਟਰਾਂ-ਮੀਡੀਆ ਕਰਮਚਾਰੀਆਂ-ਪੁਲਸ ਕਰਮਚਾਰੀਆਂ ਦਾ ਆਭਾਰ ਜ਼ਾਹਰ ਕਰਨ ਲਈ ਜੋ ਥਾਲੀ ਅਤੇ ਤਾੜੀ ਵਜਾਈ ਗਈ, ਉਸ ਦੌਰਾਨ ਕਈ ਸ਼ਹਿਰਾਂ 'ਚ ਲੋਕ ਸੜਕਾਂ 'ਤੇ ਆਏ ਅਤੇ ਰੈਲੀ ਕੱਢ ਕੇ ਤਾੜੀਆਂ ਵਜਾਈਆਂ। ਇਸ ਤੋਂ ਬਾਅਦ ਲਾਕਡਾਊਨ ਨੂੰ ਦੇਸ਼ ਦੇ ਹੋਰ ਸੂਬਿਆਂ ਨੇ ਵੀ ਲਾਗੂ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਦਿੱਲੀ 'ਚ ਵੀ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਲਗਾਇਆ ਗਿਆ ਹੈ, ਨਾਲ ਹੀ ਧਾਰਾ 144 ਲਗਾਈ ਗਈ ਹੈ ਤਾਂ ਕਿ ਇਕ ਜਗ੍ਹਾ ਲੋਕ ਇਕੱਠੇ ਨਾ ਹੋ ਸਕਣ।

DIsha

This news is Content Editor DIsha