ਕੋਰੋਨਾ ਪੀੜਤਾਂ ਦੀ ਗਿਣਤੀ 21 ਲੱਖ ਤੋਂ ਪਾਰ, 5 ਲੱਖ ਤੋਂ ਵਧ ਹੋਏ ਠੀਕ

04/17/2020 7:17:03 PM

ਬੀਜਿੰਗ/ਜੇਨੇਵਾ/ਨਵੀਂ ਦਿੱਲੀ(ਯੂ.ਐੱਨ.ਆਈ.)- ਕੌਮਾਂਤਰੀ ਮਹਾਮਾਰੀ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਹੁਣ ਤੱਕ ਵਿਸ਼ਵ ਦੇ ਜ਼ਿਆਦਤਰ ਦੇਸ਼ਾਂ ’ਚ ਇਸ ਮਹਾਮਾਰੀ ਨਾਲ 21 ਲੱਖ ਤੋਂ ਵਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ.ਐੱਸ.ਐੱਸ.ਈ.) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਦੁਨੀਆ ਭਰ ’ਚ ਕੋਰੋਨਾ ਵਾਇਰਸ ਨਾਲ ਕੁੱਲ 21,42,179 ਲੋਕ ਪ੍ਰਭਾਵਿਤ ਹੋਏ ਹਨ ਜਦਕਿ ਇਸ ਨਾਲ ਮਰਨਵਾਲਿਆਂ ਦੀ ਗਿਣਤੀ ਵਧ ਕੇ 1,44,420 ਹੋ ਗਈ ਹੈ।

ਦੁਨੀਆ ਭਰ ’ਚ ਹੁਣ ਤੱਕ 5,41,424 ਲੋਕ ਇਸ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਵੀ ਹੋਏ ਹਨ। ਭਾਰਤ ’ਚ ਵੀ ਕੋਰੋਨਾ ਦਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਤਿਸ ਪ੍ਰਦੇਸ਼ਾਂ ’ਚ ਹੁਣ ਤੱਕ 13,387 ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ ਅਤੇ 437 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 1749 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਸੀ.ਐੱਸ.ਐੱਸ.ਈ. ਵੱਲੋਂ ਜਾਰੀ ਤਾਜ਼ਾ ਅੰਤੜਿਆਂ ਮੁਤਾਬਕ ਦੁਨੀਆ ਦੀ ਮਹਾਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ’ਚ ਇਹ ਮਹਾਮਾਰੀ ਭਿਆਨਕ ਰੂਪ ਲੈ ਚੁੱਕੀ ਹੈ ਜਿੱਥੇ ਹੁਣ ਤੱਕ 6,67,891 ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ ਜਦਕਿ 32,917 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 54,703 ਲੋਕ ਠੀਕ ਵੀ ਹੋਏ ਹਨ। ਜਦਕਿ ਇਟਲੀ ’ਚ ਇਸ ਮਹਾਮਾਰੀ ਕਾਰਨ ਹੁਣ ਤੱਕ 22,170 ਲੋਕਾਂ ਦੀ ਮੌਤ ਹੋਈ ਅਤੇ 1,68,941 ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਇਸ ਵਾਇਰਸ ਨੂੰ ਤਿਆਰ ਕੀਤੀ ਗਈ ਇਕ ਰਿਪੋਰਟ ਮੁਤਾਬਕ ਚੀਨ ’ਚ ਹੋਈਆਂ ਮੌਤਾਂ ਦੇ 80 ਫੀਸਦੀ ਮਾਮਲੇ 60 ਸਾਲ ਤੋਂ ਵਧ ਉਮਰ ਦੇ ਲੋਕਾਂ ਦੇ ਸਨ। 

ਇਸ ਤੋਂ ਇਲਾਵਾ ਇਹਨਾਂ ਦੇਸ਼ਾਂ ਵਿਚ ਮੌਤਾਂ ਦਾ ਅੰਕੜਾ ਇਸ ਤਰ੍ਹਾਂ ਹੈ-
ਸਪੇਨ- 19130
ਜਰਮਨੀ- 4052
ਬ੍ਰਿਟੇਨ- 13729
ਈਰਾਨ- 4869
ਬੈਲਜਿਅਮ- 4857
ਨੀਦਰਲੈਂਡ- 3315
ਬ੍ਰਾਜ਼ੀਲ- 1,924
ਤੁਰਕੀ- 1518
ਸਵੀਡਨ- 1333
ਸਵਿਟਰਜ਼ਲੈਂਡ- 1269
ਕੈਨੇਡਾ- 1193
ਪੁਰਤਗਾਲ- 629
ਇੰਡੋਨੇਸ਼ੀਆ- 496
ਮੈਕਸਿਕੋ- 486
ਆਇਰਲੈਂਡ- 444
ਆਸਟ੍ਰੀਆ- 410
ਰੋਮਾਨੀਆ- 392
ਇਕਵਾਡੋਰ- 388
ਫਿਲਪੀਨਸ- 362
ਅਲਜੀਰੀਆ- 336
ਡੇਨਮਾਰਕ- 321
ਪੋਲੈਂਡ- 292

Baljit Singh

This news is Content Editor Baljit Singh