ਨਾਗਪੁਰ ਕੇਂਦਰੀ ਜੇਲ ''ਚ 44 ਹੋਰ ਲੋਕਾਂ ''ਚ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ

07/02/2020 3:20:40 AM

ਨਾਗਪੁਰ- ਮਹਾਰਾਸ਼ਟਰ ਦੀ ਨਾਗਪੁਰ ਕੇਂਦਰੀ ਜੇਲ 'ਚ ਬੁੱਧਵਾਰ ਨੂੰ ਜ਼ਿਆਦਾਤਰ ਪੁਲਸ ਕਰਮਚਾਰੀਆਂ ਸਮੇਤ ਕੁੱਲ 44 ਲੋਕਾਂ 'ਚ ਕੋਵਿਡ-19 ਨਾਲ ਪਾਜ਼ੇਟਿਵ ਦੀ ਪੁਸ਼ਟੀ ਹੋਈ ਜਿਸ ਤੋਂ ਬਾਅਦ ਜੇਲ 'ਚ ਪਾਜ਼ੇਟਿਵ ਦੀ ਗਿਣਤੀ 53 ਲੋਕਾਂ 'ਚੋਂ 2 ਸੀਨੀਅਰ ਜੇਲਰ, ਤਿੰਨ ਪੁਲਸ ਸਬ-ਇੰਸਪੈਕਟਰ, 27 ਕਾਂਸਟੇਬਲ ਤੇ 12 ਕੈਦੀ ਸ਼ਾਮਲ ਹਨ। ਮੰਗਲਵਾਰ ਨੂੰ ਜੇਲ 'ਚ ਤਾਇਨਾਤ 9 ਪੁਲਸ ਕਰਚਾਰੀਆਂ 'ਚ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ। ਜੇਲ 'ਚ ਕੁੱਲ 1,800 ਕੈਦੀ ਕੇ 265 ਪੁਲਸ ਕਰਮਚਾਰੀ ਹਨ। ਨਾਗਪੁਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਪਾਜ਼ੇਟਿਵ ਦੇ ਕੁੱਲ 1,477 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਹੁਣ ਤੱਕ ਕੁੱਲ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 1,193 ਮਰੀਜ਼ ਇਸ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ।

Gurdeep Singh

This news is Content Editor Gurdeep Singh