ਦੇਸ਼ 'ਚ ਕੋਰੋਨਾ ਨਾਲ 937 ਲੋਕਾਂ ਦੀ ਮੌਤ, ਪੀੜਤਾਂ ਦੀ ਗਿਣਤੀ 30 ਹਜ਼ਾਰ ਦੇ ਕਰੀਬ

04/28/2020 7:28:56 PM

ਨਵੀਂ ਦਿੱਲੀ - ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1594 ਨਵੇਂ ਮਾਮਲੇ ਸਾਹਮਣੇ ਆਇਆ ਹਨ। ਭਾਰਤ 'ਚ ਪੀੜਤ ਲੋਕਾਂ ਦੀ ਗਿਣਤੀ 29,974 ਹੋ ਗਈ ਹੈ। ਉਥੇ ਹੀ, 51 ਲੋਕਾਂ ਦੀ ਮੌਤ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 937 ਪਹੁੰਚ ਗਈ ਹੈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਦੇਸ਼ 'ਚ ਕੁਲ ਐਕਟਿਵ ਮਾਮਲੇ 22,010 ਹਨ ਅਤੇ 7,027 ਲੋਕਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ।
ਇਸ ਤੋਂ ਪਹਿਲਾਂ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਪਲਾਜ਼ਮਾ ਥੈਰੇਪੀ ਨਾਲ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਇਲਾਜ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਨੂੰ ਗਲਤ ਦੱਸਦੇ ਹੋਏ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੀ ਕਿਸੇ ਥੈਰੇਪੀ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ। ਅਗਰਵਾਲ ਨੇ ਪਲਾਜ਼ਮਾ ਥੇਰੇਪੀ ਨਾਲ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਇਲਾਜ ਦੇ ਦਾਅਵਿਆਂ ਨੂੰ ਗਲਤ ਅਤੇ ਗੈਰ-ਕਾਨੂਨੀ ਦੱਸਦੇ ਹੋਏ ਕਿਹਾ ਕਿ ਫਿਲਹਾਲ ਇਹ ਥੈਰੇਪੀ ਪ੍ਰਯੋਗ ਅਤੇ ਪ੍ਰੀਖਿਆ ਦੇ ਦੌਰ 'ਚ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੈਡੀਕਲ ਰਿਸਰਚ ਪ੍ਰੀਸ਼ਦ (ਆਈ.ਸੀ.ਐਮ.ਆਰ.) ਨੇ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕੋਵਿਡ-19 ਦੇ ਇਲਾਜ 'ਚ ਇਹ ਕਾਰਗਰ ਸਾਬਤ ਹੋਈ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਵੀ ਥੈਰੇਪੀ ਨਾਲ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਇਲਾਜ ਕਰਨਾ ਮਰੀਜ਼ ਦੇ ਜੀਵਨ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਇਸ ਲਈ ਆਈ.ਸੀ.ਐਮ.ਆਰ. ਦੁਆਰਾ ਇਸ ਨੂੰ ਇਲਾਜ ਦੀ ਥੈਰੇਪੀ ਦੇ ਰੂਪ 'ਚ ਮਾਨਤਾ ਦਿੱਤੇ ਜਾਣ ਤੱਕ ਇਸ ਨੂੰ ਉਪਚਾਰ ਦਾ ਬਦਲ ਨਹੀਂ ਮੰਨਿਆ ਜਾ ਸਕਦਾ ਹੈ। ਅਗਰਵਾਲ ਨੇ ਸੰਕਰਮਣ ਨੂੰ ਰੋਕਣ ਦੇ ਉਪਰਾਲਿਆਂ ਦੇ ਅਸਰ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਚਲਾਏ ਜਾ ਰਹੇ ਸੰਕਰਮਣ ਰੋਕੂ ਅਭਿਆਨ ਕਾਰਨ ਦੇਸ਼ ਦੇ 17 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ 'ਚ ਪਿਛਲੇ 28 ਦਿਨਾਂ ਤੋਂ ਸੰਕਰਮਣ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸੋਮਵਾਰ ਨੂੰ ਅਜਿਹੇ ਜ਼ਿਲ੍ਹਿਆਂ ਦੀ ਗਿਣਤੀ 16 ਸੀ।

Inder Prajapati

This news is Content Editor Inder Prajapati