4 ਦਿਨਾਂ ਤੋਂ ਦੇਸ਼ ''ਚ ਕੋਰੋਨਾ ਦੇ ਰੋਜ਼ਾਨਾ ਮਾਮਲੇ 18 ਹਜ਼ਾਰ ਤੋਂ ਪਾਰ, ਇਕ ਦਿਨ ''ਚ 42 ਲੋਕਾਂ ਦੀ ਹੋਈ ਮੌਤ

07/10/2022 11:17:46 AM

ਨਵੀਂ ਦਿੱਲੀ (ਵਾਰਤਾ)- ਦੇਸ਼ ਵਿਚ ਕੋਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਪਿਛਲੇ ਚਾਰ ਦਿਨਾਂ ਤੋਂ ਰੋਜ਼ਾਨਾ 18 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਵਿਚ ਇਸ ਬੀਮਾਰੀ ਕਾਰਨ 42 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਅੱਜ ਯਾਨੀ ਐਤਵਾਰ ਸਵੇਰੇ 8 ਵਜੇ ਤੱਕ ਦੇਸ਼ 'ਚ 198 ਕਰੋੜ 76 ਲੱਖ 59 ਹਜ਼ਾਰ 299 ਟੀਕੇ ਲਗਾਏ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ 10 ਲੱਖ 21 ਹਜ਼ਾਰ 164 ਟੀਕੇ ਲਗਾਏ ਗਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਕੋਰੋਨਾ ਦੇ 18,257 ਨਵੇਂ ਮਾਮਲਿਆਂ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ ਚਾਰ ਕਰੋੜ 36 ਲੱਖ 22 ਹਜ਼ਾਰ 651 ਹੋ ਗਈ ਹੈ। ਇਸ ਤੋਂ ਪਹਿਲਾਂ, ਰੋਜ਼ਾਨਾ ਮਾਮਲਿਆਂ ਦੀ ਗਿਣਤੀ ਵੀਰਵਾਰ ਨੂੰ 18,930, ਸ਼ੁੱਕਰਵਾਰ ਨੂੰ 18,815 ਅਤੇ ਸ਼ਨੀਵਾਰ ਨੂੰ 18,840 ਸੀ।

ਉੱਥੇ ਹੀ ਇਸ ਸੰਕਰਮਣ ਕਾਰਨ ਹੁਣ ਤੱਕ 5 ਲੱਖ 25 ਹਜ਼ਾਰ 428 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਦੌਰਾਨ 14,553 ਮਰੀਜ਼ ਸਿਹਤਮੰਦ ਹੋ ਗਏ ਹਨ, ਜਿਸ ਨਾਲ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4 ਕਰੋੜ 29 ਲੱਖ 68 ਹਜ਼ਾਰ 533 ਹੋ ਗਈ ਹੈ। ਦੇਸ਼ 'ਚ ਸਰਗਰਮ ਮਾਮਲੇ 3662 ਵਧ ਕੇ 1,28,690 ਹੋ ਗਏ ਹਨ, ਹਾਲਾਂਕਿ ਇਨ੍ਹਾਂ ਦੀ ਦਰ ਮੌਜੂਦਾ ਸਮੇਂ 0.30 ਫੀਸਦੀ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ 98.50 ਅਤੇ ਮੌਤ ਦਰ 1.20 ਫੀਸਦੀ ਹੈ। ਸਰਗਰਮ ਮਾਮਲਿਆਂ ਦੇ ਸਿਹਾਬ ਨਾਲ ਕੇਰਲ ਦੇਸ਼ 'ਚ ਪਹਿਲੇ ਨੰਬਰ 'ਤੇ ਹੈ। ਉੱਥੇ ਹਾਲੇ 28,571 ਸਰਗਰਮ ਮਾਮਲੇ ਹਨ। ਪਿਛਲੇ 24 ਘੰਟਿਆਂ 'ਚ ਕੇਰਲ 'ਚ ਸਭ ਤੋਂ ਵੱਧ 24 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 70,132 ਹੋ ਗਈ ਹੈ। ਸੂਬੇ 'ਚ 3482 ਮਰੀਜ਼ ਸਿਹਤਮੰਦ ਹੋ ਚੁੱਕੇ ਹਨ ਅਤੇ ਹੁਣ ਤੱਕ 65,71,442 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਤਾਮਿਲਨਾਡੂ ਵਿਚ ਸਰਗਰਮ ਮਮਾਮਲੇ 155 ਵਧ ਕੇ 18,842 ਹੋ ਗਏ ਹਨ ਅਤੇ ਕੇਰਲ ਤੋਂ ਬਾਅਦ ਰਾਜ ਦੂਜੇ ਨੰਬਰ 'ਤੇ ਹੈ। ਸੂਬੇ 'ਚ 2516 ਕੋਰੋਨਾ ਮਰੀਜ਼ ਸਿਹਤਮੰਦ ਹੋ ਚੁੱਕੇ ਹਨ ਅਤੇ ਹੁਣ ਤੱਕ 34,42,122 ਲੋਕ ਇਸ ਮਹਾਮਾਰੀ ਨੂੰ ਹਰਾ ਚੁੱਕੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha