ਬੰਗਾਲ ਦੇ ਪੇਂਡੂ ਖੇਤਰਾਂ ’ਚ ਲੰਬੀ ਚੋਣ ਮੁਹਿੰਮ ਨਾਲ ਵਧੇ ਮਹਾਮਾਰੀ ਦੇ ਮਾਮਲੇ

05/16/2021 10:35:09 PM

ਕੋਲਕਾਤਾ– ਮਾਹਰਾਂ ਦਾ ਮੰਨਣਾ ਹੈ ਕਿ ਲੰਬੀ ਚੋਣ ਮੁਹਿੰਮ ਪੱਛਮੀ ਬੰਗਾਲ ਦੇ ਪੇਂਡੂ ਖੇਤਰਾਂ ਵਿਚ ਕੋਰੋਨਾ ਮਹਾਮਾਰੀ ਦੇ ਮਾਮਲਿਆਂ ਵਿਚ ਵਾਧੇ ਦਾ ਕਾਰਨ ਬਣਿਆ ਹੈ ਅਤੇ ਇਸ ਸਾਲ 26 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਕੱਲ ਸ਼ਨੀਵਾਰ ਤੱਕ ਕੋਲਕਾਤਾ ਨੂੰ ਛੱਡ ਕੇ ਦੂਜੇ ਜ਼ਿਲਿਆਂ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿਚ 48 ਗੁਣਾ ਵਧ ਤੱਕ ਦਾ ਵਾਧਾ ਹੋਇਆ ਹੈ।

ਇਹ ਖ਼ਬਰ ਪੜ੍ਹੋ- ਸਾਬਕਾ ਮੁੱਖ ਮੰਤਰੀ ਹੁੱਡਾ ਨੇ ਮੁੱਖ ਮੰਤਰੀ ਖੱਟੜ ਨੂੰ ਲਿਖੀ ਚਿੱਠੀ


ਵਧੇਰੇ ਮੈਡੀਕਲ ਪੇਸ਼ੇਵਰਾਂ ਦਾ ਕਹਿਣਾ ਹੈ ਕਿ ਚੋਣ ਰੈਲੀਆਂ ਵਿਚ ਭਾਰੀ ਭੀੜ ਕਾਰਨ ਮਹਾਮਾਰੀ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਚੋਣ ਕਮਿਸ਼ਨ ਨੇ 26 ਫਰਵਰੀ ਨੂੰ ਜਦੋਂ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਪੱਛਮੀ ਬੰਗਾਲ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਸਿਰਫ 3343 ਸੀ ਜੋ ਕੱਲ ਸ਼ਨੀਵਾਰ ਤੱਕ ਦੇ ਅੰਕੜਿਆਂ ਮੁਤਾਬਕ ਹੁਣ ਲਗਭਗ 40 ਗੁਣਾ ਵਧ 1.32 ਲੱਖ ਹੋ ਗਈ ਹੈ। ਹਾਲਾਂਕਿ ਕੋਲਕਾਤਾ ਨੂੰ ਛੱਡ ਕੇ ਦੂਜੇ ਜ਼ਿਲਿਆਂ ਵਿਚ ਵਾਇਰਸ ਦਾ ਪ੍ਰਸਾਰ ਕਾਫੀ ਤੇਜ਼ੀ ਨਾਲ ਹੋਇਆ ਹੈ ਜਿੱਥੇ 26 ਫਰਵਰੀ ਨੂੰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਸਿਰਫ 2183 ਸੀ ਜੋ 15 ਮਈ ਤੱਕ 48 ਗੁਣਾ ਵਧ ਕੇ 1.06 ਲੱਖ ਹੋ ਗਈ।

'ਇਹ ਖ਼ਬਰ ਪੜ੍ਹੋ- ਭਾਰਤੀ ਹੋਟਲ ਇੰਡਸਟਰੀ ਨੂੰ 1.30 ਲੱਖ ਕਰੋੜ ਰੁਪਏ ਦਾ ਨੁਕਸਾਨ, ਸਰਕਾਰ ਤੋਂ ਮੰਗੀ ਮਦਦ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh