ਕੋਟਖਾਈ ਗੈਂਗਰੇਪ ਐਂਡ ਮਰਡਰ ਕੇਸ ''SIT'' ਬੰਦ ਲਿਫਾਫੇ ''ਚ ਕੋਰਟ ''ਚ ਦਿੱਤੇ ਦਸਤਾਵੇਜ

08/18/2017 2:11:52 PM

ਸ਼ਿਮਲਾ— ਕੋਟਖਾਈ ਗੈਂਗਰੇਪ ਅਤੇ ਮਰਡਰ ਕੇਸ ਗੁੜੀਆ ਮਾਮਲੇ 'ਚ ਅੱਜ ਹਾਈਕੋਰਟ 'ਚ ਪੇਸ਼ ਹੋਏ ਮੁੱਖ ਕਾਰਜਕਾਰੀ ਜੱਜ ਸੰਜੇ ਕਰੋਲ ਅਤੇ ਜੱਜ ਸੰਦੀਪ ਸ਼ਰਮਾ ਦੀ ਡਬਲ ਬੈਚ ਨੇ ਸਾਰੇ ਅਧਿਕਾਰੀਆਂ ਨੂੰ ਦਸਤਾਵੇਜ ਜਮਾ ਕਰਾਉਣ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦੀ ਸੁਣਵਾਈ ਹੁਣ 24 ਅਗਸਤ ਨੂੰ ਹੋਵੇਗੀ। ਕੋਰਟ ਨੇ ਉਸ ਸਮੇਂ ਐੈੱਸ. ਆਈ. ਟੀ. ਮੁੱਖ ਆਈ. ਜੀ. ਜਹੂਰ ਜੈਦੀ, ਡੀ. ਐੈੱਸ. ਪੀ. ਠਿਯੋਗ ਮਨੌਜ ਜੋਸ਼ੀ, ਸਬ ਇੰਸਪੈਕਟਰ ਧਰਮਸੇਨ ਨੇਗੀ, ਏ. ਐੈੱਸ. ਪੀ. ਰਾਜੀਵ ਕੁਮਾਰ, ਪੁਲਸ ਸਟੇਸ਼ਨ ਕੋਟਖਾਈ ਦੇ ਸਾਬਕਾ ਐੈੱਸ. ਐੈੱਚ. ਓ. ਰਾਜਿੰਦਰ ਸਿੰਘ ਅਤੇ ਏ. ਐੈੱਸ. ਆਈ. ਦੀਪ ਚੰਦ ਨੂੰ ਅੱਜ ਵੀ ਕੋਰਟ 'ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ, ਜਿਸ ਕਰਕੇ ਇਹ ਸਾਰੇ ਕੋਰਟ 'ਚ ਪੇਸ਼ ਹੋਏ। ਇਨ੍ਹਾਂ ਹੀ ਨਹੀਂ ਕੋਰਟ ਨੇ ਪਿਛਲੇ ਦਿਨੀਂ ਗੁੜੀਆ ਮਾਮਲੇ ਇਸ ਨਾਲ ਜੁੜੀਆਂ ਹਿਰਾਸਤ 'ਚ ਹੱਤਿਆਕਾਂਡ ਦੀ ਸੀ. ਬੀ. ਆਈ. ਨੂੰ ਜਾਂਚ ਨੂੰ ਦੋ ਹਫਤੇ 'ਚ ਪੂਰਾ ਕਰਨ ਦੇ ਹੁਕਮ ਵੀ ਦਿੱਤੇ ਸਨ।