ਮਹਿਲਾ IPS ਦਾ ਰਾਹੁਲ ਨੂੰ ਜਵਾਬ, ਕਿਹਾ- ਵੀ. ਆਈ. ਪੀ. ਦੀ ਜਾਨ ਬਚਾਉਂਦੇ ਨੇ ''ਕੁੱਤੇ''

06/22/2019 5:27:52 PM

ਨਵੀਂ ਦਿੱਲੀ— ਦੁਨੀਆ ਭਰ 'ਚ 21 ਜੂਨ ਯਾਨੀ ਕਿ ਕੱਲ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ। ਭਾਰਤ ਵਿਚ ਇਸ ਦੀ ਵਿਸ਼ੇਸ਼ ਤਿਆਰੀ ਕੀਤੀ ਗਈ। ਸਰਕਾਰੀ ਤੋਂ ਲੈ ਕੇ ਗੈਰ-ਸਰਕਾਰੀ ਸੰਗਠਨਾਂ ਨੇ ਯੋਗਾ ਦਿਵਸ ਦੇ ਮੌਕੇ 'ਤੇ ਯੋਗਾ ਕੀਤਾ। ਥਾਂ-ਥਾਂ ਕੈਂਪ ਲਾਏ ਗਏ। ਇਸ ਦਰਮਿਆਨ ਕੱਲ ਦਿਨ ਭਰ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੁੰਦੀ ਰਹੀ, ਜਿਸ ਵਿਚ ਫੌਜ ਦੇ ਕੁੱਤੇ ਯੋਗਾ ਕਰਦੇ ਨਜ਼ਰ ਆ ਰਹੇ ਸਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਹ ਤਸਵੀਰ ਟਵੀਟ ਕਰਦੇ ਹੋਏ ਲਿਖਿਆ, ''ਨਿਊ ਇੰਡੀਆ।''


ਰਾਹੁਲ ਵਲੋਂ ਕੀਤੇ ਇਸ ਟਵੀਟ ਨੂੰ ਤੰਜ਼ ਦੇ ਲਹਿਜੇ ਵਿਚ ਲਿਆ ਗਿਆ। ਉਨ੍ਹਾਂ ਨੇ ਬੈਠੇ-ਬਿਠਾਏ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦਿੱਤਾ। ਸੋਸ਼ਲ ਮੀਡੀਆ 'ਤੇ ਉਹ ਟਰੋਲ ਹੋ ਗਏ। ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਜਵਾਬ ਲਿਖੇ।

 

ਰਾਹੁਲ ਗਾਂਧੀ ਦੇ ਟਵੀਟ ਨੂੰ ਲੈ ਕੇ ਇਕ ਮਹਿਲਾ ਆਈ. ਪੀ. ਐੱਸ. ਡੀ. ਰੂਪਾ ਨੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, ''ਡਾਗ ਹੈਂਡਲਰ ਜਾਂ ਤਾਂ ਪੁਲਸ ਵਾਲੇ ਹੁੰਦੇ ਹਨ ਜਾਂ ਫਿਰ ਫੌਜੀ, ਜੋ ਕਾਫੀ ਮੁਸ਼ਕਲ ਟ੍ਰੇਨਿੰਗ ਤੋਂ ਬਾਅਦ ਤਿਆਰ ਕੀਤੇ ਜਾਂਦੇ ਹਨ। ਫੌਜ ਜਾਂ ਪੁਲਸ ਦੇ ਹਰ ਕੁੱਤੇ ਸਿਰਫ ਅਤੇ ਸਿਰਫ ਆਪਣੇ ਹੈਂਡਲਰ ਦੇ ਹੁਕਮ ਦਾ ਪਾਲਨ ਕਰਦੇ ਹਨ। ਦੋਹਾਂ ਵਿਚਾਲੇ ਦੇ ਰਿਸ਼ਤੇ ਡਿਊਟੀ ਤੋਂ ਕਿਤੇ ਅੱਗੇ ਦੀ ਗੱਲ ਹੈ। ਰੇਲਵੇ 'ਚ ਇੰਸਪੈਕਟਰ ਜਨਰਲ ਆਫ ਪੁਲਸ ਅਹੁਦੇ 'ਤੇ ਤਾਇਨਾਤ ਡੀ. ਰੂਪਾ ਇੱਥੇ ਹੀ ਨਹੀਂ  ਰੁਕੀ। ਉਨ੍ਹਾਂ ਅੱਗੇ ਲਿਖਿਆ ਕਿ ਇਹ ਕੁੱਤੇ ਬਲਾਸਟ ਤੋਂ ਪਹਿਲਾਂ ਵਿਸਫੋਟਕ ਸਮੱਗਰੀ ਨੂੰ ਸੂੰਘ ਕੇ ਦੇਸ਼ ਦੇ ਵੀ. ਆਈ. ਪੀ. ਦੀ ਜਾਨ ਬਚਾਉਂਦੇ ਹਨ। ਅਸਲ 'ਚ ਨਵੇਂ ਇੰਡੀਆ 'ਤੇ ਮਾਣ ਹੈ।

Tanu

This news is Content Editor Tanu