ਨੋਇਡਾ ਦੀ ਕੰਸਟਰਕਸ਼ਨ ਸਾਈਟ 'ਤੇ ਡਿੱਗੀ ਸ਼ਟਰਿੰਗ, ਮਲਬੇ ਚੋਂ ਕੱਢੇ ਗਏ 3 ਮਜ਼ਦੂਰ

03/27/2018 2:44:31 PM

ਨੋਇਡਾ— ਨੋਇਡਾ ਦੇ ਸੈਕਟਰ 71 'ਚ ਬਿਲਡਰ ਦੀ ਕੰਸਟਰਕਸ਼ਨ ਸਾਈਟ 'ਤੇ ਸ਼ਟਰਿੰਗ ਡਿੱਗਣ ਨਾਲ ਕਈ ਮਜ਼ਦੂਰ ਉਸ ਦੇ ਹੇਠਾਂ ਦੱਬ ਗਏ। ਹਾਦਸੇ ਤੋਂ ਬਾਅਦ ਤਿੰਨ ਲੋਕਾਂ ਨੂੰ ਮਲਬੇ 'ਚੋਂ ਕੱਢਿਆ ਜਾ ਚੁੱਕਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਰਾਹਤ ਦਸਤਾ ਮੌਕੇ 'ਤੇ ਪੁੱਜ ਗਿਆ। ਪੁਲਸ ਅਨੁਸਾਰ ਇਸ ਹਾਦਸੇ 'ਚ 9 ਮਜ਼ਦੂਰ ਜ਼ਖਮੀ ਹੋਏ ਹਨ। ਇਨ੍ਹਾਂ ਦਾ ਇਲਾਜ ਜ਼ਿਲਾ ਹਸਪਤਾਲ 'ਚ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਦਿੱਲੀ ਨਾਲ ਲੱਗਦੇ ਨੋਇਡਾ ਦੇ ਸੈਕਟਰ-71 'ਚ ਕਈ ਬਿਲਡਰਾਂ ਦੇ ਪ੍ਰਾਜੈਕਟ ਚੱਲ ਰਹੇ ਹਨ। ਇਨ੍ਹਾਂ ਬਿਲਡਰਾਂ ਦੇ ਪ੍ਰਾਜੈਕਟਾਂ 'ਚੋਂ ਇਕ ਦੀ ਕੰਸਟਰਕਸ਼ਨ ਸਾਈਟ 'ਚ ਸ਼ਟਰਿੰਗ ਡਿੱਗਣ ਨਾਲ ਇਸ ਦੇ ਹੇਠਾਂ ਕਈ ਮਜ਼ਦੂਰ ਦੱਬ ਗਏ। ਮਜ਼ਦੂਰਾਂ ਦੀ ਚੀਕ ਪੁਕਾਰ ਸੁਣ ਕੇ ਨੇੜੇ-ਤੇੜੇ ਦੇ ਕਈ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਰਾਹਤ ਦਸਤੇ ਦਾ ਕੰਮ ਲਗਭਗ ਪੂਰਾ ਹੋ ਚੁਕਿਆ ਹੈ।