ਲੋਕ ਸਭਾ ਚੋਣਾਂ ''ਚ ਹਾਰ ਮਿਲਣ ''ਤੇ ਕਾਂਗਰਸ ''ਚ ਮਚੀ ਉੱਥਲ ਪੁਥਲ, ਕੱਲ੍ਹ ਹੋਵੇਗੀ CWC ਦੀ ਬੈਠਕ

05/24/2019 4:06:37 PM

ਨਵੀਂ ਦਿੱਲੀ—ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਕਾਰਨਾਂ 'ਤੇ ਮੰਥਨ ਕਰਨ ਲਈ ਕਾਂਗਰਸ ਦੀ ਸਾਰੇ ਫੈਸਲੇ ਕਰਨ ਵਾਲੀ ਨੀਤੀ ਕਾਂਗਰਸ ਕਾਰਜ ਕਮੇਟੀ ਸ਼ਨੀਵਾਰ ਭਾਵ 25 ਮਈ ਨੂੰ ਬੈਠਕ ਕਰੇਗੀ। ਮਾਹਿਰਾਂ ਮੁਤਾਬਕ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਇਸ ਬੈਠਕ 'ਚ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਸਕਦੇ ਹਨ। ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ, ''ਸੀ. ਡਬਲਿਊ. ਦੀ ਬੈਠਕ 'ਚ ਮੁੱਖ ਰੂਪ ਤੋਂ ਹਾਰ ਦੇ ਕਾਰਨਾਂ 'ਤੇ ਵਿਚਾਰ ਕੀਤੀ ਜਾਵੇਗੀ। ਇਸ ਬਾਰੇ 'ਚ ਵੀ ਚਰਚਾ ਹੋਵੇਗੀ ਕਿ ਪਾਰਟੀ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਬੈਠਕ 'ਚ ਰਾਹੁਲ ਗਾਂਧੀ ਤੋਂ ਇਲਾਵਾ ਯੂ. ਪੀ. ਏ ਮੁਖੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ , ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕਾਰਜ ਕਮੇਟੀ ਦੇ ਹੋਰ ਮੈਂਬਰ ਵੀ ਸ਼ਾਮਿਲ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਹ 52 ਸੀਟਾਂ 'ਤੇ ਸਮਿਟ ਕੇ ਰਹਿ ਗਈ ਹੈ। 2014 'ਚ ਚੋਣਾਂ ਦੌਰਾਨ 44 ਸੀਟਾਂ ਜਿੱਤਣ ਵਾਲੀ ਪਾਰਟੀ ਨੂੰ ਇਸ ਵਾਰ ਬਿਹਤਰੀਨ ਦੀ ਉਮੀਦ ਸੀ।

ਦੂਜੇ ਪਾਸੇ ਉਤਰ ਪ੍ਰਦੇਸ਼ ਕਾਂਗਰਸ ਮੁਖੀ ਰਾਜ ਬੱਬਰ ਨੇ ਲੋਕ ਸਭਾ ਚੋਣਾਂ 'ਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਸੂਬਾ ਕਾਂਗਰਸ ਬੁਲਾਰਾ ਰਾਜੀਵ ਬਖਸ਼ੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੱਬਰ ਨੇ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਬਖਸ਼ੀ ਨੇ ਦੱਸਿਆ ਹੈ ਕਿ ਬੱਬਰ ਨੇ ਲੋਕ ਸਭਾ ਚੋਣਾਂ 'ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇ ਦਿੱਤਾ ਹੈ।

ਇਸ ਤੋਂ ਇਲਾਵਾ ਓਡੀਸ਼ਾ 'ਚ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ 'ਚ ਹਾਰ ਦੇ ਮੱਦੇਨਜ਼ਰ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਨਿਰੰਜਨ ਪਟਨਾਇਕ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਟਨਾਇਕ ਨੇ ਸੀਨੀਅਰ ਕਾਂਗਰਸ ਨੇਤਾ ਨਰਸਿਮ੍ਹਾਂ ਮਿਸ਼ਰਾ ਦੀ ਅਗਵਾਈ 'ਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਸੂਬਾ ਪਾਰਟੀ ਦੀ ਇਸ ਜਬਰਦਸਤ ਹਾਰ ਦੇ ਕਾਰਨਾਂ ਦਾ ਪਤਾ ਲਗਾਵੇਗੀ। ਸੂਬੇ 'ਚ ਹੋਈਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਜਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ। ਸੂਬੇ 'ਚ ਪਾਰਟੀ ਨੂੰ ਲੋਕ ਸਭਾ ਦੀ 1 ਸੀਟ ਅਤੇ ਵਿਧਾਨ ਸਭਾ 'ਚ ਸਿਰਫ 9 ਸੀਟਾਂ ਤੇ ਹੀ ਸਬਰ ਕਰਨਾ ਪਿਆ। 

Iqbalkaur

This news is Content Editor Iqbalkaur