ਹਿਮਾਚਲ ਜ਼ਿਮਨੀ ਚੋਣਾਂ: ਧਰਮਸ਼ਾਲਾ ''ਚ ਕਾਂਗਰਸ ਉਮੀਦਵਾਰ ਦੀ ਜ਼ਮਾਨਤ ਜ਼ਬਤ

10/24/2019 3:54:07 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਵਿਧਾਨਸਭਾ ਸੀਟ 'ਤੇ ਹੋਈਆਂ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਕਾਂਗਰਸ ਉਮੀਦਵਾਰ ਵਿਜੇ ਇੰਦਰ ਕਰਨ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਵਿਜੇ ਇੰਦਰ ਕਰਨ ਕੁੱਲ ਵੋਟਾਂ ਦਾ 6ਵਾਂ ਹਿੱਸਾ ਹਾਸਲ ਨਹੀਂ ਕਰ ਸਕਿਆ ਹੈ। ਕਰਨ ਨੂੰ ਕੁੱਲ ਵੈਲਿਡ 52,485 ਵੋਟਾਂ 'ਚੋਂ ਸਿਰਫ 8,212 ਵੋਟਾਂ ਹੀ ਮਿਲੀਆਂ। ਉਨ੍ਹਾਂ ਨੇ ਕੁੱਲ ਕਾਨੂੰਨੀ ਵੋਟਾਂ ਦਾ ਛੇਵਾਂ ਹਿੱਸਾ ਮਤਲਬ 16.67 ਫੀਸਦੀ ਤੋਂ ਘੱਟ 15.64 ਫੀਸਦੀ ਵੋਟਾਂ ਹੀ ਮਿਲੀਆਂ। ਇਸ ਸੀਟ 'ਤੇ ਮੁੱਖ ਮੁਕਾਬਲਾ ਭਾਜਪਾ ਉਮੀਦਵਾਰ ਵਿਸ਼ਾਲ ਨੇਹਰਿਆ ਅਤੇ ਬਾਗੀ ਉਮੀਦਵਾਰ ਰਾਕੇਸ਼ ਕੁਮਾਰ ਵਿਚਾਲੇ ਸੀ, ਜਿਨ੍ਹਾਂ ਨੇ ਬਤੌਰ ਆਜ਼ਾਦ ਚੋਣ ਲੜੀ ਸੀ। ਨੇਹਰਿਆ ਨੇ ਕੁਮਾਰ ਨੂੰ 6,758 ਵੋਟਾਂ ਦੇ ਫਰਕ ਨਾਲ ਹਰਾਇਆ। ਚੋਣਾਂ 'ਚ ਕੁੱਲ 7 ਉਮੀਦਵਾਰ ਚੋਣ ਮੈਦਾਨ 'ਚ ਸੀ। ਕਰਣ ਸਮੇਤ ਹੋਰ 5 ਉਮੀਦਵਾਰਾਂ ਦੀ ਜ਼ਬਤ ਹੋ ਗਈ। ਹਾਰਨ ਵਾਲੇ ਹੋਰ 4 ਉਮੀਦਵਾਰ ਜਿਨ੍ਹਾਂ ਦੀ ਜ਼ਮਾਨਤ ਜ਼ਬਤ ਹੋਈ, ਉਨ੍ਹਾਂ 'ਚ ਪਰਵੇਸ਼ ਸ਼ਰਮਾ (2345), ਮਨੋਹਰ ਲਾਲ ਧੀਮਾਨ (887) ਨਿਸ਼ਾ ਕਟੋਚ (435) ਅਤੇ ਸੁਭਾਸ਼ ਚੰਦਰ ਸ਼ੁਕਲਾ (368) ਸ਼ਾਮਲ ਹਨ।


ਕਾਂਗੜਾ ਦੇ ਡਿਪਟੀ ਕਮਿਸ਼ਨਰ ਸਹਾਇਕ ਜ਼ਿਲਾ ਚੋਣ ਅਫਸਰ ਰਾਕੇਸ਼ ਪ੍ਰਜਾਪਤੀ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਹੈ ਕਿ ਸਾਧਾਰਨ ਵਰਗ ਤੋਂ ਆਉਣ ਵਾਲੇ ਕਿਸੇ ਵੀ ਆਮ ਉਮੀਦਵਾਰ ਨੂੰ ਚੋਣ ਲੜਨ ਲਈ 10,000 ਰੁਪਏ ਦੀ ਜ਼ਮਾਨਤ ਰਾਸ਼ੀ ਜਮਾਂ ਕਰਵਾਉਣੀ ਹੁੰਦੀ ਹੈ, ਜਿਸ ਨੂੰ ਚੋਣਾਂ 'ਚ ਕੁੱਲ ਕਾਨੂੰਨੀ ਵੋਟਾਂ ਦਾ 1/6ਵਾਂ ਹਿੱਸਾ ਵੋਟਾਂ ਹਾਸਲ ਕਰਨ ਤੋਂ ਬਾਅਦ ਉਮੀਦਵਾਰ ਨੂੰ ਵਾਪਸ ਦਿੱਤਾ ਜਾਂਦਾ ਹੈ ਪਰ ਜੇਕਰ ਕੋਈ ਉਮੀਦਵਾਰ ਸੀਟ 'ਤੇ ਕੁੱਲ ਵੋਟਾਂ ਦਾ 6ਵਾਂ ਹਿੱਸਾ ਹਾਸਲ ਨਹੀਂ ਕਰ ਸਕਦਾ ਹੈ ਤਾਂ ਉਮੀਦਵਾਰ ਵੱਲੋਂ ਜਮਾਂ ਕੀਤੀ ਗਈ ਰਾਸ਼ੀ ਨੂੰ ਚੋਣ ਕਮਿਸ਼ਨ ਜ਼ਬਤ ਕਰ ਲੈਂਦਾ ਹੈ।

ਜ਼ਿਕਰਯੋਗ ਹੈ ਕਿ ਪਚਛਾਦ ਅਤੇ ਧਰਮਸ਼ਾਲਾ ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਕਰਵਾਉਣ ਦੀ ਜਰੂਰਤ ਇਸ ਲਈ ਪਈ ਕਿਉਂਕਿ ਮੌਜੂਦਾ ਭਾਜਪਾ ਵਿਧਾਇਕ ਸੁਰੇਸ਼ ਕਸ਼ੀਅਪ ਅਤੇ ਕਿਸ਼ਨ ਕਪੂਰ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰ ਕੇ ਸੰਸਦ ਮੈਂਬਰ ਬਣ ਚੁੱਕੇ ਹਨ। ਇਹ ਵੀ ਦੱਸਿਆ ਜਾਂਦਾ ਹੈ  ਕਿ ਸਾਲ 2017 ਦੀਆਂ ਵਿਧਾਨਸਭਾ ਚੋਣਾਂ 'ਚ ਕਾਂਗਰਸ ਉਮੀਦਵਾਰ ਲਗਭਗ 3,000 ਵੋਟਾਂ ਨਾਲ ਫਰਕ ਨਾਲ ਹਾਰੇ ਸੀ। ਧਰਮਸ਼ਾਲਾ 'ਚ 2017 ਦੀਆਂ ਵਿਧਾਨਸਭਾ ਚੋਣਾਂ 'ਚ ਭਾਜਪਾ ਦੇ ਕਿਸ਼ਨ ਕਪੂਰ ਦਾ ਕਾਂਗਰਸ ਦੇ ਸੁਧੀਰ ਸ਼ਰਮਾ 'ਤੇ ਜਿੱਤ ਦਾ ਫਰਕ 2,997 ਵੋਟਾਂ ਸੀ। ਧਰਮਸ਼ਾਲਾ ਤੋਂ ਮੌਜੂਦਾ ਵਿਧਾਇਕ ਕਿਸ਼ਨ ਕਪੂਰ ਦੇ ਮਈ 'ਚ ਹੋਏ ਲੋਕ ਸਭਾ ਚੋਣਾਂ 'ਚ ਜਿੱਤ ਦਰਜ ਕਰ ਕੇ, ਸੰਸਦ ਮੈਂਬਰ ਬਣ ਜਾਣ ਕਾਰਨ ਇਸ ਸੀਟ 'ਤੇ ਉਪ ਚੋਣਾਂ ਦੀ ਜਰੂਰਤ ਪਈ। 

Iqbalkaur

This news is Content Editor Iqbalkaur