ਕੋਰੋਨਾ ਦੇ ਸਮੇਂ ਵੀ ਭਾਜਪਾ ਫੈਲਾ ਰਹੀ ਹੈ ਨਫ਼ਰਤ ਦਾ ਵਾਇਰਸ : ਸੋਨੀਆ ਗਾਂਧੀ

04/23/2020 12:09:21 PM

ਨਵੀਂ ਦਿੱਲੀ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਭਾਜਪਾ 'ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਦੇ ਸਮੇਂ ਵੀ ਫਿਰਕੂ ਸਦਭਾਵਨਾ ਵਿਗਾੜਨ ਅਤੇ ਨਫ਼ਰਤ ਦਾ ਵਾਇਰਸ ਫੈਲਾਉਣਾ ਜਾਰੀ ਰੱਖੇ ਹੋਈ ਹੈ। ਕਾਂਗਰਸ ਦੀ ਕਾਰਜ ਕਮੇਟੀ ਦੀ ਬੈਠਕ 'ਚ ਉਨਾਂ ਨੇ ਨਾ ਸਿਰਫ਼ ਭਾਜਪਾ 'ਤੇ ਨਫ਼ਰਤ ਫੈਲਾਉਣ ਦਾ ਦੋਸ਼ ਲਗਾਇਆ ਸਗੋਂ ਕੋਰੋਨਾ ਵਿਰੁੱਧ ਜੰਗ 'ਚ ਮੋਦੀ ਸਰਕਾਰ ਦੀ ਰਣਨੀਤੀ 'ਤੇ ਵੀ ਹਮਲਾ ਬੋਲਿਆ। ਸੋਨੀਆ ਨੇ ਦੋਸ਼ ਲਗਾਇਆ ਕਿ ਪੀ.ਪੀ.ਈ. ਅਤੇ ਟੈਸਟਿੰਗ ਨੂੰ ਲੈ ਕੇ ਕਾਂਗਰਸ ਦੇ ਸੁਝਾਵਾਂ 'ਤੇ ਸਰਕਾਰ ਨੇ ਧਿਆਨ ਨਹੀਂ ਦਿੱਤਾ।

ਭਾਜਪਾ ਫਿਰਕੂ ਅਤੇ ਨਫ਼ਰਤ ਦੇ ਵਾਇਰਸ ਫੈਲਾਉਣ 'ਚ ਲੱਗੀ ਹੋਈ ਹੈ
ਕਾਂਗਰਸ ਕਾਰਜ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਸੋਨੀਆ ਨੇ ਭਾਜਪਾ ਦਾ ਨਾਂ ਲੈ ਕੇ ਦੋਸ਼ ਲਗਾਇਆ ਕਿ ਜਦੋਂ ਕੋਰੋਨਾ ਵਾਇਰਸ ਵਿਰੁੱਧ ਇਕਜੁਟ ਕੇ ਨਿਪਟਿਆ ਜਾਣਾ ਚਾਹੀਦਾ, ਉਸ ਸਮੇਂ ਵੀ ਭਾਜਪਾ ਫਿਰਕੂ ਅਤੇ ਨਫ਼ਰਤ ਦੇ ਵਾਇਰਸ ਫੈਲਾਉਣ 'ਚ ਲੱਗੀ ਹੋਈ ਹੈ। ਉਨਾਂ ਨੇ ਦੋਸ਼ 'ਚ ਕੋਰੋਨਾ ਵਾਇਰਸ ਦੇ ਫੈਲਣ ਅਤੇ ਉਸ ਦੀ ਰਫ਼ਤਾਰ 'ਤੇ ਵੀ ਚਿੰਤਾ ਜਤਾਈ।

ਗਰੀਬਾਂ ਦੇ ਖਾਤੇ 'ਚ ਤੁਰੰਤ 7500 ਰੁਪਏ ਦੀ ਰਕਮ ਪਾਈ ਜਾਵੇ
ਸੋਨੀਆ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਪਿਛਲੇ 3 ਹਫ਼ਤਿਆਂ 'ਚ ਚਿੰਤਾਜਨਕ ਰੂਪ ਨਾਲ ਪ੍ਰਸਾਰ ਵਧਿਆ ਹੈ ਅਤੇ ਉਸ ਦੀ ਗਤੀ ਤੇਜ਼ ਹੋਈ ਹੈ। ਉਨਾਂ ਨੇ ਕਿਹਾ ਕਿ ਲਾਕਡਾਊਨ ਕਾਰਨ ਸਮਾਜ ਦੇ ਹਰ ਤਬਕੇ ਖਾਸ ਕਰ ਕੇ ਕਿਸਾਨਾਂ, ਮਜ਼ਦੂਰਾਂ, ਪ੍ਰਵਾਸੀ ਮਜ਼ਦੂਰਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਨੇ ਕਿਹਾ ਕਿ ਟਰੇਡ, ਕਾਮਰਸ, ਇੰਡਸਟਰੀ ਸਭ ਕੁਝ ਠਹਿਰ ਚੁਕੀਆਂ ਹਨ ਅਤੇ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਦੇ ਸਾਧਨ ਖਤਮ ਹੋ ਚੁਕੇ ਹਨ। ਸੋਨੀਆ ਨੇ ਇਹ ਵੀ ਕਿਹਾ ਕਿ ਇਸ ਮੁਸ਼ਕਲ ਸਮੇਂ 'ਚ ਸਰਕਾਰ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬਾਂ ਦੇ ਖਾਤੇ 'ਚ ਤੁਰੰਤ 7500 ਰੁਪਏ ਦੀ ਰਕਮ ਨੂੰ ਆਰਥਿਕ ਮਦਦ ਦੇ ਤੌਰ 'ਤੇ ਪਾਉਣਾ ਚਾਹੀਦਾ।

DIsha

This news is Content Editor DIsha