ਭਾਵੇਂ ਸਿਆਸੀ ਜੀਵਨ ਹੀ ਕਿਉਂ ਨਾ ਖਤਮ ਹੋ ਜਾਵੇ, ਚੀਨੀ ਘੁਸਪੈਠ ਦੇ ਮੁੱਦੇ ''ਤੇ ਝੂਠ ਨਹੀਂ ਬੋਲਣ ਵਾਲਾ : ਰਾਹੁਲ

07/27/2020 1:06:24 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਗਤੀਰੋਧ ਦੀ ਪਿੱਠਭੂਮੀ 'ਚ ਸੋਮਵਾਰ ਨੂੰ ਕਿਹਾ ਕਿ ਉਹ ਚੀਨ ਦੀ ਘੁਸਪੈਠ 'ਤੇ ਝੂਠ ਨਹੀਂ ਬੋਲਣ ਵਾਲੇ ਹਨ, ਭਾਵੇਂ ਉਨ੍ਹਾਂ ਦਾ ਸਿਆਸੀ ਜੀਵਨ ਹੀ ਕਿਉਂ ਨਾ ਖਤਮ ਹੋ ਜਾਵੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਚੀਨੀ ਫੌਜੀਆਂ ਦੀ ਭਾਰਤੀ ਸਰਹੱਦ 'ਚ ਘੁਸਪੈਠ ਨਕਾਰਣ ਅਤੇ ਇਸ ਵਿਸ਼ੇ 'ਤੇ ਝੂਠ ਬੋਲਣ ਵਾਲੇ ਦੇਸ਼ ਭਗਤ ਨਹੀਂ ਹਨ। ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ,''ਇਕ ਭਾਰਤੀ ਹੋਣ ਦੇ ਨਾਤੇ ਮੇਰੀ ਪਹਿਲੀ ਪਹਿਲ ਦੇਸ਼ ਅਤੇ ਇਸ ਦੀ ਜਨਤਾ ਹੈ। ਉਨ੍ਹਾਂ ਲੋਕਾਂ ਬਾਰੇ ਤੁਹਾਡਾ ਕੀ ਖਿਆਲ ਹੈ, ਜੋ ਕਹਿੰਦੇ ਹਨ ਪ੍ਰਧਾਨ ਮੰਤਰੀ ਤੋਂ ਚੀਨ 'ਤੇ ਤੁਹਾਡੇ ਸਵਾਲ ਭਾਰਤ ਨੂੰ ਕਮਜ਼ੋਰ ਕਰ ਰਹੇ ਹਨ? ਇਹ ਇਕਦਮ ਸਾਫ਼ ਹੈ ਕਿ ਚੀਨੀ ਸਾਡੇ ਇਲਾਕੇ 'ਚ ਆ ਗਏ ਹਨ। ਇਹ ਗੱਲ ਮੈਨੂੰ ਪਰੇਸ਼ਾਨ ਕਰਦੀ ਹੈ। ਇਸ ਨਾਲ ਮੇਰਾ ਖੂਨ ਉੱਭਲਣ ਲੱਗਦਾ ਹੈ ਕਿ ਕਿਵੇਂ ਇਕ ਦੂਜਾ ਦੇਸ਼ ਸਾਡੇ ਇਲਾਕੇ 'ਚ ਦਾਖ਼ਲ ਹੋਇਆ?'' ਕਾਂਗਰਸ ਨੇਤਾ ਨੇ ਕਿਹਾ,''ਹੁਣ ਤੁਸੀਂ ਇਕ ਰਾਜਨੇਤਾ ਦੇ ਤੌਰ 'ਤੇ ਚਾਹੁੰਦੇ ਹੋ ਕਿ ਮੈਂ ਚੁੱਪ ਰਹਾਂ ਅਤੇ ਆਪਣੇ ਲੋਕਾਂ ਨੂੰ ਝੂਠ ਬੋਲਾਂ ਤਾਂ ਅਜਿਹਾ ਨਹੀਂ ਹੋਣ ਵਾਲਾ ਹੈ। ਮੈਂ ਸੈਟੇਲਾਈਟ ਦੀਆਂ ਤਸਵੀਰਾਂ ਦੇਖੀਆਂ ਹਨ, ਮੈਂ ਸਾਬਕਾ ਫੌਜ ਕਰਮੀਆਂ ਨਾਲ ਗੱਲ ਕੀਤੀ। ਜੇਕਰ ਤੁਸੀਂ ਪੂਰਾ ਭਵਿੱਖ ਡੁੱਬ ਜਾਵੇ ਪਰ ਮੈਂ ਝੂਠ ਨਹੀਂ ਬੋਲ ਸਕਦਾ।''

ਚੀਨ ਦੀ ਘੁਸਪੈਠ ਦੇ ਮੁੱਦੇ ਨੂੰ ਪਿਛਲੇ ਕਈ ਹਫ਼ਤਿਆਂ ਤੋਂ ਚੁੱਕ ਰਹੇ ਲਰਾਹੁਲ ਗਾਂਧੀ ਨੇ ਦਾਅਵ ਕੀਤਾ,''ਮੇਰਾ ਮੰਨਣਾ ਹੈ ਕਿ ਉਹ ਲੋਕ ਜੋ ਚੀਨੀਆਂ ਦੇ ਸਾਡੇ ਦੇਸ਼ 'ਚ ਆਉਣ ਬਾਰੇ ਝੂਠ ਬੋਲ ਰਹੇ ਉਹੀ ਲੋਕ ਰਾਸ਼ਟਰਵਾਦੀ ਨਹੀਂ ਹੈ। ਮੇਰੇ ਖਿਆਲ 'ਚ ਜੋ ਲੋਕ ਝੂਠ ਬੋਲ ਰਹੇ ਅਤੇ ਕਹਿ ਰਹੇ ਹਨ ਕਿ ਚੀਨੀ ਭਾਰਤ 'ਚ ਦਾਖ਼ਲ ਨਹੀਂ ਹੋਏ ਹਨ, ਉਹ ਦੇਸ਼ ਭਗਤ ਨਹੀਂ ਹਨ।'' ਉਨ੍ਹਾਂ ਨੇ ਕਿਹਾ,''ਇਸ ਲਈ ਸਪੱਸ਼ਟ ਕਹਿ ਦੇਵਾਂ ਕਿ ਮੈਂ ਚਿੰਤਾ ਨਹੀਂ ਕਰਦਾ, ਭਾਵੇਂ ਇਸ ਦਾ ਸਿਆਸੀ ਮੁੱਲ ਵੀ ਚੁਕਾਉਣਾ ਪਵੇ। ਮੈਂ ਚਿੰਤਾ ਨਹੀਂ ਕਰਦਾ ਭਾਵੇਂ ਮੇਰਾ ਸਿਆਸੀ ਜੀਵਨ ਪੂਰੀ ਤਰ੍ਹਾਂ ਖਤਮ ਹੋ ਜਾਵੇ। ਜਿੱਥੇ ਤੱਕ ਭਾਰਤੀ ਖੇਤਰ ਦਾ ਸੰਬੰਧ ਹੈ, ਇਸ ਬਾਰੇ ਸਿਰਫ਼ ਸੱਚ ਬੋਲਾਂਗਾ।'' ਦੱਸਣਯੋਗ ਹੈ ਕਿ ਲੱਦਾਖ 'ਚ ਐੱਲ.ਓ.ਸੀ. 'ਤੇ ਪਿਛਲੇ ਕਈ ਹਫ਼ਿਤਆਂ ਤੋਂ ਬਣਿਆ ਹੋਇਆ ਹੈ।

DIsha

This news is Content Editor DIsha