ਉੱਤਰ ਪ੍ਰਦੇਸ਼ 'ਚ ਠੇਕੇਦਾਰੀ ਪ੍ਰਬੰਧ ਦੀ ਤਜਵੀਜ਼ ਨੌਜਵਾਨਾਂ ਦੇ ਦਰਦ ਨੂੰ ਵਧਾਉਣ ਵਾਲੀ : ਪ੍ਰਿਯੰਕਾ ਗਾਂਧੀ

09/15/2020 2:44:38 PM

ਨਵੀਂ ਦਿੱਲੀ- ਕਾਂਗਰਸ ਦੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ 'ਚ ਸਮੂਹ 'ਖ' ਅਤੇ 'ਗ' ਦੀਆਂ ਨੌਕਰੀਆਂ ਲਈ ਠੇਕੇ ਦੇ ਆਧਾਰ 'ਤੇ ਭਰਤੀ ਕੀਤੇ ਜਾਣ ਦੇ ਪ੍ਰਸਤਾਵ ਨੂੰ ਲੈ ਕੇ ਮੰਗਲਵਾਰ ਨੂੰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਸਰਕਾਰ ਨੌਜਵਾਨਾਂ ਦੇ ਦਰਦ ਵਧਾਉਣ ਦੀ ਯੋਜਨਾ ਲਿਆ ਰਹੀ ਹੈ। ਉਨ੍ਹਾਂ ਨੇ ਟਵੀਟ ਕੀਤਾ,''ਠੇਕੇ ਦਾ ਮਤਲਬ ਨੌਕਰੀਆਂ ਤੋਂ ਸਨਮਾਨ ਵਿਦਾ। 5 ਸਾਲ ਦੇ ਠੇਕੇ ਦਾ ਮਤਲਬ ਨੌਜਵਾਨ ਅਪਮਾਨ ਕਾਨੂੰਨ। ਮਾਨਯੋਗ ਸੁਪਰੀਮ ਕੋਰਟ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਾਨੂੰਨ 'ਤੇ ਤਿੱਖੀ ਟਿੱਪਣੀ ਕੀਤੀ ਹੈ।''

ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਨੇ ਕਿਹਾ,''ਇਸ ਵਿਵਸਥਾ ਨੂੰ ਲਿਆਉਣ ਦਾ ਮਕਸਦ ਕੀ ਹੈ? ਸਰਕਾਰ ਨੌਜਵਾਨਾਂ ਦੇ ਦਰਦ 'ਤੇ ਮਰਹਮ ਨਾ ਲਗਾ ਕੇ ਦਰਦ ਵਧਾਉਣ ਦੀ ਯੋਜਨਾ ਲਿਆ ਰਹੀ ਹੈ।'' ਖ਼ਬਰਾਂ 'ਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਨਵੇਂ ਪ੍ਰਸਤਾਵ ਅਨੁਸਾਰ ਪ੍ਰਦੇਸ਼ 'ਚ ਸਮੂਹ 'ਖ' ਅਤੇ 'ਗ' ਦੀਆਂ ਨਵੀਆਂ ਭਰਤੀਆਂ ਹੁਣ ਠੇਕੇ ਦੇ ਆਧਾਰ 'ਤੇ ਹੋਣਗੀਆਂ, ਜਿਨ੍ਹਾਂ ਨੂੰ 5 ਸਾਲਾਂ 'ਚ ਹੋਏ ਮੁਲਾਂਕਣ ਦੇ ਆਧਾਰ 'ਤੇ ਨਿਯਮਿਤ ਕੀਤਾ ਜਾਵੇਗਾ।

DIsha

This news is Content Editor DIsha