ਪ੍ਰਿਯੰਕਾ ਗਾਂਧੀ ਨੇ ਪੀ.ਐੱਮ. ਮੋਦੀ ਦੇ ਬਿਆਨ ''ਤੇ ਕੀਤਾ ਤਿੱਖਾ ਹਮਲਾ

06/20/2020 6:34:37 PM

ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਫੌਜ ਦੇ ਭਾਰਤੀ ਸਰਹੱਦ 'ਚ ਘੁਸਪੈਠ ਨਹੀਂ ਕਰਨ ਸੰਬੰਧੀ ਬਿਆਨ 'ਤੇ ਹਿੰਦੀ ਦੇ ਮਸ਼ਹੂਰ ਕਵੀ ਗੋਰਖ ਪਾਂਡੇ ਦੀ ਕਵਿਤਾ ਦਾ ਜ਼ਿਕਰ ਕਰਦੇ ਹੋਏ ਤਿੱਖਾ ਹਮਲਾ ਕੀਤਾ ਹੈ। ਸ਼੍ਰੀਮਤੀ ਵਾਡਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨੀ ਫੌਜ ਨੂੰ ਲੈ ਕੇ ਜੋ ਝੂਠ ਸ਼੍ਰੀ ਮੋਦੀ ਬੋਲ ਰਹੇ ਹਨ, ਉਨ੍ਹਾਂ ਦੀ ਪੂਰੀ ਟੀਮ ਆਪਣੇ ਪੁਰਾਣੇ ਬਿਆਨਾਂ ਦੀ ਪਰਵਾਹ ਕੀਤੇ ਬਿਨਾਂ ਉਸੇ ਝੂਠ ਨੂੰ ਦੋਹਰਾ ਰਹੀ ਹੈ। ਇਸ ਸੰਬੰਧ 'ਚ ਉਨ੍ਹਾਂ ਨੇ ਗੋਰਖ ਪਾਂਡੇ ਦੀ ਕਵਿਤਾ ਦੀਆਂ ਕੁਝ ਲਾਈਨਾਂ ਲਿਖੀਆਂ ਹਨ।

ਦੱਸਣਯੋਗ ਹੈ ਕਿ ਸ਼੍ਰੀ ਮੋਦੀ ਨੇ ਚੀਨ ਸਰਹੱਦ 'ਤੇ ਵਿਵਾਦ ਨੂੰ ਲੈ ਕੇ ਬੁਲਾਈ ਗਈ ਸਾਰੇ ਦਲਾਂ ਦੀ ਬੈਠਕ 'ਚ ਕਿਹਾ ਸੀ ਕਿ ਚੀਨ ਨੇ ਨਾ ਤਾਂ ਭਾਰਤੀ ਸਰਹੱਦ 'ਤੇ ਕਬਜ਼ਾ ਕਗੀਤਾ ਹੈ ਅਤੇ ਨਾ ਹੀ ਉਸ ਨੇ ਕਿਸੇ ਚੌਕੀ ਨੂੰ ਕਬਜ਼ਾਇਆ ਹੈ।

DIsha

This news is Content Editor DIsha