ਕਰਨਾਟਕ ਸਿਆਸੀ ਸੰਕਟ: ਸਪੀਕਰ ਦੇ ਖਿਲਾਫ 5 ਬਾਗੀ ਵਿਧਾਇਕ ਪਹੁੰਚੇ SC

07/13/2019 4:06:54 PM

ਨਵੀਂ ਦਿੱਲੀ—ਕਰਨਾਟਕ 'ਚ ਕਾਂਗਰਸ-ਜੇ ਡੀ ਐੱਸ ਗਠਜੋੜ ਦੇ 16 ਵਿਧਾਇਕਾਂ ਦੇ ਅਸਤੀਫਿਆਂ ਦਾ ਵਿਵਾਦ ਸਮੇਂ-ਸਮੇਂ 'ਤੇ ਰੁਖ ਬਦਲ ਰਿਹਾ ਹੈ। ਹੁਣ ਇੱਕ ਪਾਸੇ ਸੱਤਾਧਾਰੀ ਕਾਂਗਰਸ ਆਪਣੇ ਬਾਗੀ ਵਿਧਾਇਕਾਂ ਨੂੰ ਮਨਾਉਣ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ , ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਕੁਝ ਵਿਧਾਇਕਾਂ ਨੇ ਆਪਣੇ ਅਸਤੀਫੇ ਲੈ ਕੇ ਸੁਪਰੀਮ ਕੋਰਟ ਦੇ ਦਰਵਾਜੇ 'ਤੇ ਪਹੁੰਚ ਗਏ ਹਨ। ਕਰਨਾਟਕ ਕਾਂਗਰਸ ਦੇ ਆਨੰਦ ਸਿੰਘ ਅਤੇ ਰੋਸ਼ਨ ਬੇਗ ਸਮੇਤ 5 ਵਿਧਾਇਕਾਂ ਨੇ ਵੀ ਅਸਤੀਫਾ ਸਵੀਕਰ ਨਾ ਕਰਨ 'ਤੇ ਵਿਧਾਨ ਸਭਾ ਸਪੀਕਰ ਖਿਲਾਫ ਸੁਪਰੀਮ ਕੋਰਟ ਪਹੁੰਚੇ ਹਨ।

ਇਸ ਤੋਂ ਇੱਕ ਦਿਨ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਭਰੋਸੇ ਦੀ ਵੋਟ ਲਈ ਵੋਟਾਂ ਪੁਆਉਣ ਲਈ ਵਿਧਾਨ ਸਭਾ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੂੰ ਅਪੀਲ ਕੀਤੀ ਹੈ। ਕਰਨਾਟਕ 'ਚ ਪੈਦਾ ਹੋਏ ਸਿਆਸੀ ਅੜਿੱਕੇ ਨੇ ਉਨ੍ਹਾਂ ਦੀ ਸਰਕਾਰ ਦੀ ਸਥਿਤੀ ਡਾਵਾਂਡੋਲ ਕਰ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਕਰਨਾਟਕ 'ਚ ਕਾਂਗਰਸ-ਜੇ ਡੀ ਐੱਸ ਦੇ 16 ਵਿਧਾਇਕਾਂ ਦੇ ਅਸਤੀਫਿਆਂ ਤੋਂ ਬਾਅਦ ਸੂਬੇ 'ਚ ਸਿਆਸੀ ਘਮਸਾਨ ਜਾਰੀ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਅਤੇ ਭਾਜਪਾ ਵਰਕਰ ਸੂਬੇ 'ਚ ਪ੍ਰਦਰਸ਼ਨ ਕਰ ਮੁੱਖ ਮੰਤਰੀ ਕੁਮਾਰਸਵਾਮੀ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਪੂਰੀ ਬਹੁਮਤ ਦਾ ਵੀ ਦਾਅਵਾ ਕਰ ਰਹੇ ਹਨ।

Iqbalkaur

This news is Content Editor Iqbalkaur