ਜਿੱਨਾਹ ਦੀ ਤਸਵੀਰ ਨੂੰ ਲੈ ਕੇ ਹੁਣ ਕਿਉਂ ਚੁੱਕਿਆ ਗਿਆ ਮੁੱਦਾ : ਸ਼ਸ਼ੀ ਥਰੂਰ

05/14/2018 12:13:12 PM

ਲਖਨਊ— ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੈੱਮ.ਯੂ.) 'ਚ ਮੁਹੰਮਦ ਅਲੀ ਜਿੱਨਾਹ ਦੀ ਤਸਵੀਰ ਨੂੰ ਲੈ ਕੇ ਹੋਏ ਵਿਵਾਦ 'ਤੇ ਸੀਨੀਅਰ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਭਾਜਪਾ ਨੂੰ ਲੰਬੇ ਹੱਥੀ ਲਿਆ। ਦੱਸਣਾ ਚਾਹੁੰਦੇ, ਆਲ ਇੰਡੀਆਂ ਪ੍ਰੋਫੈਸ਼ਨਲ ਕਾਂਗਰਸ ਦੇ  ਰਾਸ਼ਟਰੀ ਪ੍ਰਧਾਨ ਥਰੂਰ ਨੇ ਕਿਹਾ ਹੈ ਕਿ ਜਿੱਨਾਹ ਦੀ ਤਸਵੀਰ ਏ.ਐੈੱਮ.ਯੂ. 'ਚ 1938 'ਚ ਲੱਗ ਸੀ। ਇਸ ਤੋਂ ਬਾਅਦ ਦੇਸ਼ ਅਤੇ ਪ੍ਰਦੇਸ਼ 'ਚ ਕਈ ਵਾਰ ਭਾਜਪਾ ਸਰਕਾਰਾਂ ਆਈਆਂ, ਉਸ ਸਮੇਂ ਇਹ ਮੁੱਦਾ ਕਿਉਂ ਨਹੀਂ ਚੁੱੱਕਿਆ ਗਿਆ? ਇਹ ਸਭ ਗੱਲਾਂ ਕੇਵਲ ਜਨਤਾ ਦਾ ਧਿਆਨ ਭਟਕਾਉਣ ਲਈ ਹਨ। ਇਸ ਤੋਂ ਜ਼ਿਆਦਾ ਕੁਝ ਨਹੀਂ। ਥਰੂਰ ਲਖਨਊ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਮੌਜ਼ੂਦ ਸਨ ਅਤੇ ਉਨ੍ਹਾਂ ਨੇ ਜਿੱਨਾਹ ਵਿਵਾਦ 'ਤੇ ਗੱਲ ਕੀਤੀ ਹੈ।
ਪ੍ਰਦੇਸ਼ ਕਾਂਗਰਸ ਪ੍ਰੋਗਰਾਮ 'ਚ ਐਤਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਥਰੂਰ ਨੇ ਕਿਹਾ ਕਿ ਜਿੱਨਾਹ ਦੀ ਤਸਵੀਰ ਇਕ ਯੂਨੀਵਰਸਿਟੀ 'ਚ ਲੱਗੀ ਹੈ। ਉਥੇ ਤਸਵੀਰ ਦਾ ਹੋਣਾ ਜਾਂ ਨਾ ਹੋਣਾ ਕਿ ਸੜਕਾਂ 'ਤੇ ਇਸ ਦੇ ਖਿਲਾਫ ਬਹਿਸ, ਗੁੰਡਾਗਰਦੀ ਅਤੇ ਕੁੱਟਮਾਰ ਹੋਣੀ ਸਹੀ ਹੈ? ਜਿਨਾਂ ਨੇ ਅਜਿਹਾ ਕੀਤਾ ਹੈ, ਉਨ੍ਹਾਂ ਨੇ ਕਾਨੂੰਨ ਤੋੜਿਆ ਹੈ। ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
ਥਰੂਰ ਨੇ ਇਹ ਵੀ ਕਿਹਾ ਹੈ ਕਿ ਏ.ਐੈੱਮ.ਯੂ. ਹੀ ਕੇਵਲ ਇਕ ਜਗ੍ਹਾ ਹੈ, ਜਿਥੇ ਜਿੱਨਾਹ ਦੀ ਤਸਵੀਰ ਲੱਗੀ ਹੈ। ਜਿਥੇ ਜਿੱਨਾਹ ਨੇ ਕੰਮ ਕੀਤਾ, ਉਥੇ ਵੀ ਇਕ ਤਸਵੀਰ ਹੈ। ਬੰਬੇ ਹਾਈਕੋਰਟ ਅਤੇ ਬੰਬੇ ਬਾਰ ਐਸੋਸ਼ੀਏਸ਼ਨ 'ਚ ਵੀ ਜਿੱਨਾਹ ਦੀ ਤਸਵੀਰ ਹੈ। ਇਸ ਬਾਰੇ 'ਚ ਕੀ ਬੋਲੋਗੇ?