ਕਾਂਗਰਸ ''ਚ ਹਿੰਮਤ ਹੈ ਤਾਂ J&K ਤੇ ਲੱਦਾਖ ''ਚ ਫਿਰ ਤੋਂ ਧਾਰਾ 370 ਲਾਗੂ ਕਰੇ : ਨਰਿੰਦਰ ਮੋਦੀ

12/17/2019 3:43:32 PM

ਰਾਂਚੀ— ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਦਰਸ਼ਨ ਹੋ ਰਹੇ ਹਨ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਜ਼ੋਰਦਾਰ ਹਮਲਾ ਕੀਤਾ ਹੈ। ਝਾਰਖੰਡ ਦੇ ਬਰਹੇਟ 'ਚ ਚੋਣਾਵੀ ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਕਾਂਗਰਸ ਸਮੇਤ ਉਨ੍ਹਾਂ ਕਈ ਦਲਾਂ ਨੂੰ ਇਸ ਵੀਰਾਂ ਦੀ ਧਰਤੀ ਤੋਂ ਅੱਜ ਚੁਣੌਤੀ ਦਿੰਦਾ ਹਾਂ ਕਿ ਜੇਕਰ ਹਿੰਮਤ ਹੈ ਤਾਂ ਉਹ ਖੁੱਲ੍ਹ ਕੇ ਐਲਾਨ ਕਰਨ ਕਿ ਉਹ ਪਾਕਿਸਤਾਨ ਦੇ ਹਰ ਨਾਗਰਿਕ ਨੂੰ ਭਾਰਤ ਦੀ ਨਾਗਰਿਕਤਾ ਦੇਣ ਲਈ ਤਿਆਰ ਹਨ। ਦੇਸ਼ ਉਨ੍ਹਾਂ ਦਾ ਹਿਸਾਬ ਚੁਕਾਏਗਾ। ਕਾਂਗਰਸ 'ਚ ਹਿੰਮਤ ਹੈ ਤਾਂ ਉਹ ਇਹ ਵੀ ਐਲਾਨ ਕਰੇ ਕਿ ਉਹ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਫਿਰ ਤੋਂ ਧਾਰਾ-370 ਲਾਗੂ ਕਰਨਗੇ। ਕਾਂਗਰਸ 'ਚ ਜਾਂ ਉਸ ਦੇ ਸਾਥੀਆਂ 'ਚ ਹਿੰਮਤ ਹੈ ਤਾਂ ਉਹ ਇਹ ਐਲਾਨ ਕਰੇ ਕਿ ਤਿੰਨ ਤਲਾਕ ਵਿਰੁੱਧ ਜੋ ਕਾਨੂੰਨ ਬਣਿਆ ਹੈ, ਉਸ ਨੂੰ ਉਹ ਰੱਦ ਕਰ ਦੇਣਗੇ।

ਕਾਂਗਰਸ ਦੀ ਵੰਡੋ ਅਤੇ ਰਾਜ ਕਰੋ ਨੀਤੀ
ਪੀ.ਐੱਮ. ਮੋਦੀ ਨੇ ਕਿਹਾ,''ਕਾਂਗਰਸ ਅਤੇ ਉਸ ਦੇ ਸਾਥੀ ਇਸ ਮੁੱਦੇ 'ਤੇ ਮੁਸਲਮਾਨਾਂ ਨੂੰ ਭੜਕਾਉਣ ਦਾ, ਡਰਾਉਣ ਦਾ, ਡਰਾਉਣ ਦੀ ਕੋਸ਼ਿਸ਼ ਕਰ ਕੇ ਆਪਣੀ ਸਿਆਸੀ ਖਿੱਚੜੀ ਪਕਾਉਣਾ ਚਾਹੁੰਦੇ ਹਨ। ਕਾਂਗਰਸ ਦੀ ਵੰਡੋ ਅਤੇ ਰਾਜ ਕਰੋ, ਇਸੇ ਨੀਤੀ ਕਾਰਨ ਦੇ ਦੀ ਇਕ ਵਾਰ ਫਿਰ ਵੰਡ ਹੋ ਚੁਕੀ ਹੈ। ਮਾਂ ਭਾਰਤੀ ਦੇ ਟੁੱਕੜੇ ਪਹਿਲਾਂ ਹੋ ਚੁਕੇ ਹਨ। ਇਹੀ ਕਾਂਗਰਸ ਹੈ, ਜਿਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਲੱਖਾਂ ਘੁਸਪੈਠੀਆਂ ਨੂੰ ਭਾਰਤ 'ਚ ਆਉਣ ਦਿੱਤਾ। ਇੱਥੇ ਉਨ੍ਹਾਂ ਨੂੰ ਵੋਟ ਬੈਂਕ ਦੇ ਰੂਪ 'ਚ ਇਸਤੇਮਾਲ ਕੀਤਾ।''

ਕਾਂਗਰਸ ਤਾਂ ਮੁਸਲਮਾਨਾਂ ਨੂੰ ਡਰਾ ਰਹੀ ਹੈ
ਝਾਰਖੰਡ 'ਚ ਮੋਦੀ ਨੇ ਕਿਹਾ,''ਘੁਸਪੈਠੀਆਂ ਕਾਰਨ ਜੋ ਸਮੱਸਿਆਵਾਂ ਪੈਦਾ ਹੋਈਆਂ ਹਨ, ਉਸ ਲਈ ਵੀ ਕਾਂਗਰਸ ਅਤੇ ਉਸ ਦੇ ਸਾਥੀ ਦਲ, ਜੋ ਇੰਨੇ ਸਾਲਾਂ ਤੱਕ ਸੱਤਾ 'ਚ ਰਹੇ, ਉਹੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਕਿਹਾ ਕਿ ਕਾਂਗਰਸ ਅਤੇ ਉਸ ਨਾਲ ਦੇਸ਼ 'ਚ ਝੂਠ ਫੈਲਾ ਰਹੇ ਹਨ। ਕਾਂਗਰਸ ਤਾਂ ਮੁਸਲਮਾਨਾਂ ਨੂੰ ਡਰਾ ਰਹੀ ਹੈ। ਰਹੀ ਗੱਲ ਨਾਗਰਿਕਤਾ ਕਾਨੂੰਨ ਦੀ ਤਾਂ ਦੇਸ਼ ਦੇ ਇਕ ਵੀ ਨਾਗਰਿਕ 'ਤੇ ਇਸ ਦਾ ਅਸਰ ਨਹੀਂ ਪਵੇਗਾ। ਇਹ ਕਾਨੂੰਨ 'ਚ ਆਉਣ ਵਾਲੇ ਲੋਕਾਂ ਲਈ ਹੈ।

ਤੁਹਾਡਾ ਇਹੀ ਪਿਆਰ ਖੱਬੇ ਪੱਖੀ ਦਲਾਂ ਨੂੰ ਪਰੇਸ਼ਾਨ ਕਰਦਾ ਹੈ
ਮੋਦੀ ਨੇ ਇਹ ਵੀ ਕਿਹਾ,''ਦੂਰ-ਦੂਰ ਤੋਂ ਇੰਨੀ ਵੱਡੀ ਗਿਣਤੀ 'ਚ ਤੁਸੀਂ ਮੈਨੂੰ ਇੱਥੇ ਆਸ਼ੀਰਵਾਦ ਦੇਣ ਆਏ ਹੋ। ਤੁਹਾਡਾ ਇਹੀ ਪਿਆਰ, ਆਸ਼ੀਰਵਾਦ ਤਾਂ ਜੇ.ਐੱਮ.ਐੱਮ. ਕਾਂਗਰਸ, ਰਾਜਦ ਅਤੇ ਦੇਸ਼ ਭਰ ਦੇ ਖੱਬੇ ਪੱਖੀ ਦਲਾਂ ਨੂੰ ਪਰੇਸ਼ਾਨ ਕਰਦਾ ਹੈ। ਉਨ੍ਹਾਂ ਦੀ ਨੀਂਦ ਹਰਾਮ ਕਰ ਦਿੰਦਾ ਹੈ। ਮੋਦੀ ਨੂੰ, ਭਾਜਪਾ ਨੂੰ ਮਿਲ ਰਿਹਾ ਦੇਸ਼ ਦਾ ਪਿਆਰ ਇਨ੍ਹਾਂ ਨੂੰ ਪਚ ਨਹੀਂ ਰਿਹਾ ਹੈ।''

DIsha

This news is Content Editor DIsha