ਅੱਤਵਾਦੀ ਹਮਲਿਆਂ ''ਤੇ ਕਾਂਗਰਸ ਨੇ ਮੋਦੀ ਦੇ 5 ਸਾਲ ਪੁਰਾਣੇ ਸਵਾਲ ਉਨ੍ਹਾਂ ''ਤੇ ਹੀ ਦਾਗੇ

02/15/2018 12:31:37 PM

ਨਵੀਂ ਦਿੱਲੀ— ਕਾਂਗਰਸ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਉਨ੍ਹਾਂ 'ਦਿਸ਼ਾ ਹੀਣ' ਅਤੇ 'ਅਸਥਿਰ' ਵਿਦੇਸ਼ ਅਤੇ ਰੱਖਿਆ ਨੀਤੀ ਦੇ ਕਾਰਨ ਅੱਤਵਾਦ ਅਤੇ ਗੋਲੀਬੰਦੀ ਉਲੰਘਣਾ ਦੇ ਮਾਮਲੇ ਵਿਚ ਕਈ ਗੁਣਾ ਵਾਧਾ ਹੋਣ ਦਾ ਦੋਸ਼ ਲਾਇਆ। 
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 5 ਸਾਲ ਪਹਿਲਾਂ ਅੱਤਵਾਦ, ਨਕਸਲਵਾਦ ਅਤੇ ਘੁਸਪੈਠ ਨੂੰ ਲੈ ਕੇ ਕੀਤੇ ਗਏ ਸਵਾਲਾਂ ਨੂੰ ਅੱਜ ਉਨ੍ਹਾਂ 'ਤੇ ਹੀ ਦਾਗਦੇ ਹੋਏ ਦਾਅਵਾ  ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਇਨ੍ਹਾਂ 'ਤੇ 'ਸੰਨਾਟੇ ਵਾਲੀ ਚੁੱਪ' ਧਾਰੀ ਹੋਈ ਹੈ। ਕਾਂਗਰਸ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਅੱਜ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਨਾਲ ਆਏ ਦਿਨ ਸਮਝੌਤਾ ਹੋ ਰਿਹਾ ਅਤੇ ਸਰਕਾਰ ਚੁੱਪਚਾਪ ਬੈਠੀ ਹੈ।
ਪਾਰਟੀ ਨੇ ਕਿਹਾ ਕਿ ਸਰਕਾਰ ਦੇ 44 ਮਹੀਨੇ ਦੇ ਸ਼ਾਸਨਕਾਲ ਵਿਚ ਅੱਤਵਾਦੀ ਘਟਨਾਵਾਂ, ਗੋਲੀਬੰਦੀ ਦੀਆਂ ਉਲੰਘਣਾਵਾਂ ਅਤੇ ਜੰਮੂ-ਕਸ਼ਮੀਰ ਵਿਚ ਜਾਨ ਗੁਆਉਣ ਵਾਲੇ ਸੁਰੱਖਿਆ ਮੁਲਾਜ਼ਮਾਂ ਅਤੇ ਨਾਗਰਿਕਾਂ ਦੀ ਗਿਣਤੀ ਵਿਚ ਕਈ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ 56 ਇੰਚ ਦੇ ਸੀਨੇ ਵਾਲੇ ਪ੍ਰਧਾਨ ਮੰਤਰੀ ਕਾਗਜ਼ੀ ਸ਼ੇਰ ਹਨ।