ਕਾਂਗਰਸ ਦਾ ਦਾਅਵਾ ਝੂਠਾ, ਫੌਜ ਨੇ ਕਿਹਾ- 2016 ''ਚ ਹੋਈ ਸੀ ਪਹਿਲੀ ਸਰਜੀਕਲ ਸਟਰਾਈਕ

05/20/2019 1:15:18 PM

ਨਵੀਂ ਦਿੱਲੀ— ਉੱਤਰੀ ਕਮਾਨ ਦੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ,''ਬਾਲਾਕੋਟ 'ਚ ਅੱਤਵਾਦੀਆਂ 'ਤੇ ਹਵਾਈ ਹਮਲਾ ਭਾਰਤੀ ਹਵਾਈ ਫੌਜ ਦੀ ਵੱਡੀ ਉਪਲੱਬਧੀ ਸੀ, ਜਿਸ 'ਚ ਸਾਡੇ ਜਹਾਜ਼ ਦੁਸ਼ਮਣ ਦੇ ਇਲਾਕੇ 'ਚ ਕਾਫੀ ਅੰਦਰ ਤੱਕ ਚੱਲੇ ਗਏ ਅਤੇ ਅੱਤਵਾਦੀ ਲਾਂਚਪੈਡ 'ਚ ਵੜ ਗਏ। ਪਾਕਿਸਤਾਨੀਆਂ ਨੇ ਅਗਲੇ ਦਿਨ ਹਵਾਈ ਕਾਰਵਾਈ ਕੀਤੀ, ਹਾਲਾਂਕਿ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ। ਉਨ੍ਹਾਂ ਨੇ ਕਿਹਾ,''ਕੁਝ ਦਿਨ ਪਹਿਲਾਂ ਡੀ.ਜੀ.ਐੱਮ.ਓ. ਨੇ ਇਕ ਆਰ.ਟੀ.ਆਈ. ਦੇ ਜਵਾਬ 'ਚ ਕਿਹਾ ਸੀ ਕਿ ਪਹਿਲੀ ਸਰਜੀਕਲ ਸਟਰਾਈਕਲ 16 ਸਤੰਬਰ ਨੂੰ ਹੋਈ ਸੀ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਸਿਆਸੀ ਦਲ ਕੀ ਕਹਿੰਦੇ ਹਨ, ਉਨ੍ਹਾਂ ਨੂੰ ਸਰਕਾਰ ਵਲੋਂ ਜਵਾਬ ਦਿੱਤਾ ਜਾਵੇਗਾ। ਮੈਂ ਤੁਹਾਨੂੰ ਜੋ ਕਿਹਾ ਉਹ ਤੱਤ ਹਨ।''
 

ਕਾਂਗਰਸ ਦਾ ਦਾਅਵਾ 6 ਸਰਜੀਕਲ ਸਟਰਾਈਕ ਕੀਤੀਆਂ 
ਹਾਲ ਹੀ 'ਚ ਖਬਰ ਆਈ ਸੀ ਕਿ ਜੰਮੂ ਸਥਤਿ ਇਕ ਵਰਕਰ ਵਲੋਂ ਦਾਇਰ ਕੀਤੀ ਗਈ ਆਰ.ਟੀ.ਆਈ. (ਰਾਈਟ ਟੂ ਇਨਫਾਰਮੇਸ਼ਨ ਐਕਟ) ਦੇ ਜਵਾਬ 'ਚ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਉਨ੍ਹਾਂ ਨੂੰ 2016 ਤੋਂ ਪਹਿਲਾਂ ਭਾਰਤੀ ਫੌਜ ਵਲੋਂ ਕੀਤੀ ਗਈ ਕਿਸੇ ਵੀ ਸਰਜੀਕਲ ਸਟਰਾਈਕ ਬਾਰੇ ਜਾਣਕਾਰੀ ਨਹੀਂ ਹੈ। ਦਰਅਸਲ ਲੋਕ ਸਭਾ ਚੋਣਾਂ ਦਰਾਨ ਕਾਂਗਰਸ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਯੂ.ਪੀ.ਏ. ਦੇ ਕਾਰਜਕਾਲ ਦੌਰਾਨ 6 ਸਰਜੀਕਲ ਸਟਰਾਈਕ ਕੀਤੀਆਂ ਗਈਆਂ ਪਰ ਕਦੇ ਵੀ ਵੋਟ ਮੰਗਣ ਲਈ ਉਨ੍ਹਾਂ ਦੀ ਵਰਤੋਂ ਨਹੀਂ ਕੀਤੀ।
 

ਮੰਤਰਾਲੇ ਕੋਲ 2016 ਦੀ ਸਟਰਾਈਕ ਬਾਰੇ ਅੰਕੜੇ 
ਆਰ.ਟੀ.ਆਈ. 'ਚ 2004 ਤੋਂ 2014 ਦਰਮਿਆਨ ਸਰਜੀਕਲ ਸਟਰਾਈਕ ਬਾਰੇ ਵੇਰਵਾ ਮੰਗਿਆ ਗਿਆ ਸੀ। ਜਵਾਬ 'ਚ ਡੀ.ਜੀ.ਐੱਮ.ਓ. ਦੇ ਮਾਧਿਅਮ ਨਾਲ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸਿਰਫ 29 ਸਤੰਬਰ 2016 ਨੂੰ ਕੰਟਰੋਲ ਰੇਖਾ 'ਤੇ ਫੌਜ ਵਲੋਂ ਕੀਤੀ ਗਈ ਇਕ ਸਰਜੀਕਲ ਸਟਰਾਈਕ ਬਾਰੇ ਅੰਕੜੇ ਹਨ।
 

20 ਅੱਤਵਾਦੀ ਫੜੇ ਗਏ
ਰਣਬੀਰ ਸਿੰਘ ਨੇ ਕਿਹਾ,''ਇਸ ਸਾਲ ਦੌਰਾਨ ਅਸੀਂ ਹੁਣ ਤੱਕ 86 ਅੱਤਵਾਦੀਆਂ ਨੂੰ ਬੇਅਸਰ ਕਰਨ 'ਚ ਸਫ਼ਲ ਰਹੇ ਹਾਂ ਅਤੇ ਸਾਡੇ ਆਪਰੇਸ਼ਨ ਉਸੇ ਤਰ੍ਹਾਂ ਜਾਰੀ ਹਨ। ਉਨ੍ਹਾਂ 'ਚੋਂ ਲਗਭਗ 20 ਨੂੰ ਫੜ ਲਿਆ ਗਿਆ ਹੈ, ਅਸੀਂ ਉਨ੍ਹਾਂ 'ਚੋਂ ਕਈਆਂ ਨੂੰ ਮੁੱਖਧਾਰਾ 'ਚ ਵਾਪਸ ਲਿਆਉਣ 'ਚ ਵੀ ਸਮਰੱਥ ਹਾਂ।''

DIsha

This news is Content Editor DIsha