ਘਰ ''ਚ ਲੱਗੀ ਭਿਆਨਕ ਅੱਗ ਨਾਲ 5 ਬੱਚਿਆਂ ਸਮੇਤ 6 ਦੀ ਦਰਦਨਾਕ ਮੌਤ

04/29/2016 10:05:17 AM

ਬਰੇਲੀ— ਉੱਤਰ ਪ੍ਰਦੇਸ਼ ''ਚ ਬਰੇਲੀ ਸ਼ਹਿਰ ਦੇ ਕਿਲਾ ਖੇਤਰ ''ਚ ਸ਼ੁੱਕਰਵਾਰ ਦੀ ਸਵੇਰ ਘਰ ''ਚ ਅੱਗ ਲੱਗਣ ਨਾਲ ਇਕ ਹੀ ਪਰਿਵਾਰ ਦੀਆਂ 4 ਸਕੀਆਂ ਭੈਣਾਂ ਅਤੇ ਉਨ੍ਹਾਂ ਦੇ ਇੱਥੇ ਆਏ 2 ਭਰਾ-ਭੈਣ ਦੀ ਸੜਨ ਨਾਲ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਕਿਲਾ ਖੇਤਰ ਦੇ ਛਾਉਣੀ ਇਲਾਕੇ ''ਚ ਕਾਲੀ ਧਾਮ ਮੰਦਰ ਕੋਲ ਰਾਜੂ ਕਸ਼ਯਪ ਦੇ ਘਰ ''ਚ ਅੱਗ ਲੱਗੀ ਦੇਖ ਮੁਹੱਲੇ ਵਾਲੇ ਤੁਰੰਤ ਫਾਇਰ ਸੇਵਾ ਨੂੰ ਫੋਨ ਕੀਤਾ ਅਤੇ ਗੁਆਂਢੀਆਂ ਨੇ ਦਰਵਾਜ਼ਾ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਉਦੋਂ ਅਚਾਨਕ ਖਪਰੈਲ ਨਾਲ ਬਣੀ ਘਰ ਦੀ ਛੱਤ ਡਿੱਗ ਗਈ। ਇਸ ਦੌਰਾਨ ਬਰੇਲੀ ਦੇ ਫਾਇਰ ਬ੍ਰਿਗੇਡ ਅਧਿਕਾਰੀ ਰਾਧੇਸ਼ਾਮ ਯਾਦਵ ਦੀ ਅਗਵਾਈ ''ਚ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ। ਬਚਾਅ ਦੌਰਾਨ ਅੰਦਰੋਂ ਝੁਲਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਗਿਆ। ਫਾਇਰ ਬ੍ਰਿਗੇਡ ਅਧਿਕਾਰੀ ਸ਼੍ਰੀ ਯਾਦਵ ਨੇ ਦੱਸਿਆ ਕਿ ਘਰ ਦੇ ਅੰਦਰੋਂ 6 ਲਾਸ਼ਾਂ ਕੱਢੀਆਂ ਗਈਆਂ, ਜਿਨ੍ਹਾਂ ''ਚ ਸ਼੍ਰੀ ਕਸ਼ਯਪ ਦੀ ਬੇਟੀ ਸਲੋਨੀ (17), ਸੰਜਨਾ (15), ਭੂਰੀ (10) ਅਤੇ ਦੁਰਗਾ (8) ਤੋਂ ਇਲਾਵਾ ਕੁਮਾਰੀ ਮਹਿਮਾ (9) ਅਤੇ ਦੇਬੂ (7) ਜੋ ਸਕੇ ਭਰਾ ਭੈਣ ਹਨ, ਉਹ ਰਾਜੂ ਕਸ਼ਯਪ ਦੇ ਭਾਣਜੀ ਅਤੇ ਭਾਣਜਾ ਹਨ। ਦੋਵੇਂ ਬੱਚੇ ਆਪਣੇ ਮਾਮੇ ਦੇ ਇੱਥੇ ਆਏ ਹੋਏ ਸਨ।
ਉਨ੍ਹਾਂ ਨੇ ਦੱਸਿਆ ਕਿ ਰਾਜੂ ਕਸ਼ਯਪ ਆਪਣੀ ਪਤਨੀ ਰਾਣੀ ਨਾਲ ਵਿਆਹ ''ਚ ਸ਼ਾਮਲ ਹੋਣ ਰਿਸ਼ਤੇਦਾਰੀ ''ਚ ਪੀਲੀਭੀਤ ਗਿਆ ਹੋਇਆ ਸੀ। ਸ਼ੁੱਕਰਵਾਰ ਦੀ ਸਵੇਰ 3 ਵਜੇ ਰਾਜੂ ਕਸ਼ਯਪ ਦਾ ਬੇਟਾ 22 ਸੰਗਮ ਬਰਫ ਦੀ ਫੈਕਟਰੀ ''ਚ ਡਿਊਟੀ ''ਤੇ ਜਾਣ ਲਈ ਮੋਮਬੱਤੀ ਜਗਾ ਕੇ ਤਿਆਰ ਹੋਇਆ ਸੀ। ਡਿਊਟੀ ''ਤੇ ਜਾਣ ਤੋਂ ਪਹਿਲਾਂ ਸੰਗਮ ਨੇ ਭੈਣ ਸਲੋਨੀ ਨੂੰ ਜਗਾ ਕੇ ਕਿਹਾ ਕਿ ਉਹ ਡਿਊਟੀ ਜਾ ਰਿਹਾ ਹੈ। ਅੰਦਰੋਂ ਕੁੰਡੀ ਬੰਦ ਕਰ ਕੇ ਮੋਮਬੱਤੀ ਬੁਝਾ ਕੇ ਸੌਂ ਜਾਣਾ। ਨੀਂਦ ਭਰੀ ਹੋਣ ਕਾਰਨ ਸਲੋਨੀ ਕੁੰਡੀ ਲੱਗਾ ਕੇ ਸੌਂ ਗਈ ਪਰ ਮੋਮਬੱਤੀ ਨਹੀਂ ਬੁਝਾਈ ਅਤੇ ਉਸ ਨਾਲ ਘਰ ''ਚ ਅੱਗ ਲੱਗ ਗਈ। ਸੂਚਨਾ ''ਤੇ ਅਧਿਕਾਰੀ ਮੌਕੇ ''ਤੇ ਪੁੱਜੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Disha

This news is News Editor Disha