ਅਨਿਲ ਵੱਲੋਂ ਕਾਂਗਰਸ ਛੱਡਣ ''ਤੇ ਵੀਰਭੱਦਰ ਦਾ ਵੱਡਾ ਬਿਆਨ, ਬਾਲੀ ''ਤੇ ਕੀਤੀ ਟਿੱਪਣੀ

10/15/2017 3:43:27 PM

ਸ਼ਿਮਲਾ (ਵਿਕਾਸ)— ਅਨਿਲ ਸ਼ਰਮਾ ਦੇ ਭਾਜਪਾ 'ਚ ਜਾਣ ਤੋਂ ਬਾਅਦ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਸੀ. ਐੈੱਮ. ਨੇ ਓਕ ਓਵਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅਨਿਲ ਸ਼ਰਮਾ ਇਕ ਯੂਨੀਅਰ ਲੀਡਰ ਹੈ। ਉਨ੍ਹਾਂ ਦਾ ਭਾਜਪਾ 'ਚ ਸ਼ਾਮਲ ਹੋਣਾ ਕਾਂਗਰਸ ਲਈ ਕੋਈ ਝਟਕਾ ਨਹੀਂ ਹੈ। ਕਾਂਗਰਸ ਛੱਡ ਕੇ ਕੋਈ ਵੀ ਜਾਵੇ, ਇਸ ਨਾਲ ਫਰਕ ਨਹੀਂ ਪੈਂਦਾ। ਉਨ੍ਹਾਂ ਨੇ ਕਿਹਾ ਕਿ ਪੰਡਿਤ ਸੁਖਰਾਮ ਪਰਿਵਾਰ ਪਹਿਲਾਂ ਵੀ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਪਾਰਟੀ ਬਣਾ ਚੁੱਕਾ ਹੈ। ਆਵਾਜਾਈ ਮੰਤਰੀ ਜੀ. ਐੈੱਮ. ਬਾਲੀ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਅੰਦਾਜ਼ਿਆਂ 'ਤੇ ਵੀ ਵੀਰਭੱਦਰ ਸਿੰਘ ਟਿੱਪਣੀ ਕੀਤੀ। ਵੀਰਭੱਦਰ ਨੇ ਕਿਹਾ ਹੈ ਕਿ ਬਾਲੀ ਦੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਪਹਿਲਾਂ ਤੋਂ ਹੀ ਚੰਗੇ ਸੰਬੰਧ ਹਨ। ਉਹ ਵੀ ਚਾਹੁੰਦੇ ਹਨ ਤਾਂ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਬਾਲੀ ਪਹਿਲਾਂ ਵੀ ਕਈ ਵਾਰ ਭਾਜਪਾ 'ਚ ਜਾਣ ਦੀ ਗੱਲ ਕਹਿ ਚੁੱਕੇ ਹਨ।
ਇਕ ਦੋ ਦਿਨਾਂ 'ਚ ਵੰਡੀਆਂ ਜਾਣਗਈਆਂ ਟਿਕਟਾਂ
ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਇਕ ਜਾਂ ਦੋ ਦਿਨ 'ਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਉਨ੍ਹਾਂ ਨੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਚੋਣ ਪਾਰਟੀ 'ਚ ਘੱਟੋ-ਘੱਟ 45 ਸੀਟਾਂ ਜਿੱਤਣਗੀਆਂ। ਸੋਮਵਾਰ ਨੂੰ ਦਿੱਲੀ 'ਚ ਸੂਬੇ ਚੋਣ ਕਮੇਟੀ ਦੀ ਬੈਠਕ ਹੈ। ਮੁੱਖ ਮੰਤਰੀ ਦੁਪਹਿਰ ਬਾਅਦ ਲੱਗਭਗ ਸਾਢੇ ਤਿੰਨ ਵਜੇ ਦਿੱਲੀ ਲਈ ਰਵਾਨਾ ਹੋਣਗੇ ਅਤੇ ਰਾਤ 9 ਵਜੇ ਤੱਕ ਦਿੱਲੀ ਪਹੁੰਚਣਗੇ।