CM ਖੱਟੜ ਦੀ ''ਜਨ ਅਸ਼ੀਰਵਾਦ ਯਾਤਰਾ'' ਪਹੁੰਚੀ ਪਾਨੀਪਤ, ਕਈ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

08/23/2019 1:17:04 PM

ਚੰਡੀਗੜ੍ਹ—ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ 'ਚ ਕਾਲਕਾ ਤੋਂ ਸ਼ੁਰੂ ਹੋਈ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ 'ਜਨ ਅਸ਼ਰੀਵਾਦ ਯਾਤਰਾ' ਅੱਜ ਭਾਵ ਸ਼ੁੱਕਰਵਾਰ ਪਾਨੀਪਤ ਪਹੁੰਚੀ ਹੈ। ਇਹ ਯਾਤਰਾ ਸਕਾਈਲਾਰਕ ਤੋਂ ਸ਼ੁਰੂ ਹੋ ਕੇ ਸਮਾਲਖਾ ਤੋਂ ਹੁੰਦੇ ਹੋਏ ਸੋਨੀਪਤ 'ਚ ਦਾਖਲ ਹੋਵੇਗੀ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਯਾਤਰਾ ਦੌਰਾਨ ਸਕਾਈਲਾਰਕ 'ਤੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਖੱਟੜ ਨੇ ਪਾਨੀਪਤ-ਜੀਂਦ ਰੇਲ ਲਾਈਨ 'ਤੇ ਓਵਰ ਬ੍ਰਿਜ ਦਾ ਉਦਘਾਟਨ ਕੀਤਾ, ਜੋ ਕਿ 23 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ। ਪਾਨੀਪਤ-ਜੀਂਦ ਰੇਲਵੇ ਲਾਈਨ 'ਤੇ ਕਾਬੜੀ ਫਾਟਕ 'ਤੇ ਦੋ ਲਾਈਨ ਦੇ ਰੇਲਵੇ ਓਵਰ ਬ੍ਰਿਜ ਨੂੰ 17 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਹੈ, ਜਿਸ ਦਾ ਉਦਘਾਟਨ ਵੀ ਮੁੱਖ ਮੰਤਰੀ ਖੱਟੜ ਨੇ ਕੀਤਾ। ਸੀ. ਐੱਮ. ਨੇ ਸੈਕਟਰ 29 ਪਾਰਟ 221 ਐੱਮ. ਐੱਲ. ਡੀ, ਸੀ. ਟੀ. ਪੀ. ਦਾ ਉਦਘਾਟਨ ਕੀਤਾ, ਜਿਸ 'ਤੇ 39 ਕਰੋੜ ਖਰਚ ਕੀਤੇ।

ਇਸ ਤੋਂ ਇਲਾਵਾ ਸੀ. ਐੱਮ. ਨੇ ਹਰਿਆਣਾ ਸੂਬਾ ਖੇਤੀ ਵਿਸ਼ਵ ਮੰਡਲ ਦੀ ਦਰਿਆਪੁਰ ਤੋਂ ਅਧਿਐਨ ਤਕਨੀਕ ਸੰਪਰਕ ਸੜਕ ਦਾ ਉਦਘਾਟਨ ਕੀਤਾ। ਸੀ. ਐੱਮ. ਨੇ ਹਾਲੀ ਪਾਰਕ 'ਚ ਓਪਨ ਏਅਰ ਥਿਏਟਰ ਦਾ ਉਦਘਾਟਨ ਕੀਤਾ।ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹਾਲੀ ਪਾਰਕ 'ਚ ਝੀਲ ਦਾ ਕੰਮ ਚੱਲ ਰਿਹਾ ਹੈ, ਜਿਸ ਦੀ ਲਾਗਤ 23 ਤੋਂ 41 ਕਰੋੜ ਰੁਪਏ ਹੈ।ਇਸ ਦੇ ਨਾਲ ਇਮਰਾਨਾ ਹਲਕੇ ਦੇ ਅੰਦਰ ਨੇਹਰਾ ਤੋਂ ਆਸਨ ਕਲਾ ਜਾਣ ਵਾਲੀ ਸੜਕ ਦਾ ਸੀ. ਐੱਮ. ਨੇ ਉਦਘਾਟਨ ਕੀਤਾ।ਇਸ ਸੜਕ ਦੇ ਨਿਰਮਾਣ 'ਤੇ 249.50 ਲੱਖ ਰੁਪਏ ਖਰਚ ਕੀਤੇ ਗਏ। ਦਿੱਲੀ ਪ੍ਰੇਲ ਨਹਿਰ ਸਫੀਦੋ ਰੋਡ 'ਤੇ ਓਵਰ ਬ੍ਰਿਜ ਬਣਾਏ ਜਾਣਗੇ, ਜਿਨ੍ਹਾਂ 'ਤੇ 527.77 ਲੱਖ ਰੁਪਏ ਖਰਚ ਹੋਣਗੇ। 

Iqbalkaur

This news is Content Editor Iqbalkaur