ਭਾਜਪਾ ਰਾਸ਼ਟਰੀ ਪ੍ਰਧਾਨ ਅਹੁਦੇ ਲਈ ਜੇ. ਪੀ. ਨੱਢਾ ਦੇ ਨਾਂ ਬਾਰੇ ਜਲਦ ਹੋਵੇਗਾ ਐਲਾਨ: CM ਜੈਰਾਮ

06/05/2019 6:19:11 PM

ਸ਼ਿਮਲਾ—ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਸਾਬਕਾ ਕੇਂਦਰੀ ਸਿਹਤ ਮੰਤਰੀ ਜੇ. ਪੀ ਨੱਢਾ ਦਾ ਨਾਂ ਭਾਜਪਾ ਪ੍ਰਧਾਨ ਦੇ ਅਹੁਦੇ ਲਈ ਜਲਦ ਐਲਾਨ ਹੋ ਸਕਦਾ ਹੈ। ਨੱਢਾ ਦੀ ਤਾਜਪੋਸ਼ੀ ਹੁੰਦੀ ਹੈ ਤਾਂ ਇਹ ਹਿਮਾਚਲ ਦੇ ਲਈ ਕੇਂਦਰ 'ਚ ਮੰਤਰੀ ਅਹੁਦੇ ਤੋਂ ਵੱਡਾ ਤੋਹਫਾ ਹੋਵੇਗਾ। ਦੱਸ ਦੇਈਏ ਕਿ ਮੁੱਖ ਮੰਤਰੀ ਅੱਜ ਭਾਵ ਬੁੱਧਵਾਰ ਨੂੰ ਮੰਡੀ ਦੇ ਇਤਿਹਾਸਿਕ ਸੇਰੀ ਮੰਚ 'ਤੇ ਭਾਜਪਾ ਦਾ ਜਨਤਾ ਪ੍ਰਤੀ ਧੰਨਵਾਦ ਰੈਲੀ ਨੂੰ ਸੰਬੋਧਿਤ ਕਰ ਰਹੇ ਸੀ। 

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਸੂਬੇ 'ਚ ਭਾਜਪਾ ਨੂੰ ਜਿੱਤ ਮਿਲੇਗੀ, ਇਹ ਪੱਕਾ ਸੀ ਪਰ ਇੰਨੀ ਇਤਿਹਾਸਿਕ ਜਿੱਤ ਮਿਲੇਗੀ ਇਸ ਤੋਂ ਉਹ ਖੁਦ ਹੈਰਾਨ ਹਨ। ਵੋਟ ਸ਼ੇਅਰ 'ਚ ਹਿਮਾਚਲ ਪੂਰੇ ਦੇਸ਼ 'ਚ ਨੰਬਰ ਇੱਕ 'ਤੇ ਹੈ। 70 ਫੀਸਦੀ ਵੋਟ ਭਾਜਪਾ ਨੂੰ ਪਿਆ ਹੈ। ਹਿਮਾਚਲ ਲਈ ਇਹ ਬਹੁਤ ਵੱਡੀ ਉਪਲੱਬਧੀ ਹੈ।

ਕੇਂਦਰ ਸਰਕਾਰ 'ਚ ਅਨੁਰਾਗ ਠਾਕੁਰ ਨੂੰ ਮੰਤਰਾਲਾ ਮਿਲਣਾ ਵੀ ਹਿਮਾਚਲ ਲਈ ਇੱਕ ਬਹੁਤ ਵੱਡਾ ਤੋਹਫਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਿਮਾਚਲ 'ਚ ਅਜਿਹੀ ਇਤਿਹਾਸਿਕ ਜਿੱਤ ਫਿਰ ਮੁਸ਼ਕਿਲ ਹੋਵੇਗੀ। ਇਹ ਜਿੱਤ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਮਿਲੀ ਹੈ। ਨਰਿੰਦਰ ਮੋਦੀ ਲੋਕਾਂ ਦੀ ਰੂਹ 'ਚ ਉੱਤਰ ਗਏ ਹਨ। ਮੁੱਖ ਮੰਤਰੀ ਨੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸੂਬਾ ਪ੍ਰਧਾਨ ਸਤਪਾਲ ਸੱਤੀ ਵੀ ਪਹੁੰਚੇ। ਸੀ. ਐੱਮ. ਨੇ ਸੁੰਦਰਨਗਰ ਤੋਂ ਲੈ ਕੇ ਮੰਡੀ ਤੱਕ ਓਪਨ ਕਾਰ 'ਚ ਰੋਡ ਸ਼ੋਅ ਕੀਤਾ ਅਤੇ ਜਨਤਾ ਦਾ ਧੰਨਵਾਦ ਵੀ ਕੀਤਾ।

ਮੁੱਖ ਮੰਤਰੀ ਨੇ ਵੀਰਭੱਦਰ ਅਤੇ ਸੁਖਰਾਮ 'ਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ ਕਿ ਕਾਂਗਰਸ ਦੇ ਗੜ੍ਹ ਲਈ ਮਸ਼ਹੂਰ ਸ਼ਿਮਲਾ ਸੀਟ ਤੋਂ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਅਤੇ ਮੰਡੀ ਵੀ ਫਤਹਿ ਕੀਤੀ ਹੈ। ਸ਼ਿਮਲਾ ਸੀਟ ਨੂੰ ਵੀਰਭੱਦਰ ਦੇ ਕਾਰਨ ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਹੈ। ਮੰਡੀ ਨੂੰ ਲੈ ਕੇ ਅਜਿਹੇ ਹੀ ਦਾਅਵੇ ਹੁੰਦੇ ਰਹੇ ਹਨ ਪਰ ਇਨ੍ਹਾਂ ਸੀਟਾਂ 'ਤੇ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸੀ. ਐੱਮ. ਨੇ ਕਿਹਾ ਹੈ ਕਿ ਕਾਂਗਰਸ ਦੇ ਵੱਡੇ ਨੇਤਾ ਆਪਣੇ ਬੂਥਾਂ ਅਤੇ ਵਿਧਾਨ ਸਭਾ ਖੇਤਰਾਂ 'ਚ ਹਾਰ ਗਏ ਹਨ। ਇਸ ਤੋਂ ਇਲਾਵਾ ਵੀਰਭੱਦਰ ਕਹਿੰਦੇ ਹਨ ਕਿ ਜ਼ਿੰਦਗੀ 'ਚ ਕਾਂਗਰਸ ਦੀ ਇਸ ਤੋਂ ਵੱਡੀ ਹੋਰ ਹਾਰ ਨਹੀਂ ਦੇਖੀ ਗਈ ਹੈ।

Iqbalkaur

This news is Content Editor Iqbalkaur