ਧੌਲਾਧਾਰ 'ਚ ਬੱਦਲ ਫਟਿਆ, ਪ੍ਰਸ਼ਾਸਨ ਵੱਲੋਂ ਅਲਰਟ ਜਾਰੀ

08/17/2019 2:53:21 PM

ਪਾਲਮਪੁਰ—ਪਾਲਮਪੁਰ 'ਚ ਧੌਲਾਧਾਰ ਦੇ ਉਪਰਲੇ ਇਲਾਕਿਆਂ 'ਚ ਬੱਦਲ ਫੱਟਣ ਕਾਰਨ ਨਦੀਆਂ-ਨਾਲਿਆਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਨਦੀ- ਨਾਲਿਆਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ।  

ਭਾਰੀ ਬਾਰਿਸ਼  ਹੋਣ ਕਾਰਨ ਪਾਲਮਪੁਰ 'ਚ ਨਿਊਗਲ ਖੱਡ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਸੌਰਵ ਵਨ ਬਿਹਾਰ 'ਚ ਇੱਕ ਵਾਰ ਫਿਰ ਪਾਣੀ ਭਰ ਗਿਆ ਹੈ। ਡੀ. ਐੱਸ. ਪੀ. ਪਾਲਮਪੁਰ 'ਚ ਪਹੁੰਚ ਚੁੱਕੇ ਹਨ।

ਦੱਸ ਦੇਈਏ ਕਿ ਪਾਲਮਪੁਰ ਦੇ ਉਪਰੀ ਇਲਾਕਿਆਂ 'ਚ ਬੱਦਲ ਫੱਟਣ ਕਾਰਨ ਪਾਲਮਪੁਰ ਦੇ ਨਿਊਗਲ ਅਤੇ ਬਨੇਰ ਖੱਡ 'ਚ ਪਾਣੀ ਦਾ ਪ੍ੱਧਰ ਵੱਧਣ ਕਾਰਨ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। ਬਨੇਰ ਖੱਡ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਚਾਮੁੰਡਾ ਦੇਵੀ ਦੇ ਮੰਦਰ ਦੀਆਂ ਪੌਡ਼ੀਆਂ ਅਤੇ ਸ਼ਮਸ਼ਾਨਘਾਟ ਤੱਕ ਪਹੁੰਚ ਗਿਆ ਹੈ। ਚਿੰਤਪੂਰਨੀ ਅਤੇ ਚਾਮੁੰਡਾ ਦੇਵੀ ਮੰਦਰ 'ਚ ਜਾਣ ਵਾਲੇ ਸ਼ਰਧਾਲੂਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। 

 

 

Iqbalkaur

This news is Content Editor Iqbalkaur