ਬੰਦ ਕਮਰੇ ''ਚੋਂ ਬੱਦਬੂ ਆਉਣ ''ਤੇ ਗੁਆਂਢੀਆਂ ਨੇ ਤੋੜਿਆ ਤਾਲਾ, ਅੰਦਰ ਦਾ ਨਜ਼ਾਰਾ ਦੇਖ ਉੱਡੇ ਹੋਸ਼ (ਤਸਵੀਰਾਂ)
02/20/2017 10:08:57 AM
ਫਰੀਦਾਬਾਦ— ਇੱਥੋਂ ਦੀ ਸੰਜੇ ਕਾਲੋਨੀ ''ਚ ਇਕ ਬੰਦ ਕਮਰੇ ''ਚ ਕਿਰਾਏਦਾਰ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮਕਾਨ ਦਾ ਤਾਲਾ ਬਾਹਰੋਂ ਬੰਦ ਸੀ। ਬੱਦਬੂ ਆਉਣ ''ਤੇ ਗੁਆਂਢੀਆਂ ਨੇ ਜਦੋਂ ਕਮਰੇ ਦੇ ਅੰਦਰ ਦੇਖਿਆ ਤਾਂ ਅੰਦਰ ਕਿਰਾਏਦਾਰ ਦੀ ਲਾਸ਼ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਜਲਦੀ ''ਚ ਗੁਆਂਢੀ ਕਿਰਾਏਦਾਰਾਂ ਨੇ ਮਕਾਨ ਮਾਲਕ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਸ ਮੌਕੇ ''ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ''ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ। ਪੁਲਸ ਅਨੁਸਾਰ ਗਲਾ ਕੱਟ ਕੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਫਿਲਹਾਲ ਘਟਨਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਹਾਲਾਤ ਨੂੰ ਦੇਖ ਕੇ ਆਸਾਨੀ ਨਾਲ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬੇਰਹਿਮੀ ਨਾਲ ਮਹੇਸ਼ ਨਾਂ ਦੇ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਦਰਅਸਲ ਇਹ ਨੌਜਵਾਨ ਕੁਝ ਦਿਨ ਪਹਿਲਾਂ ਹੀ ਇਸ ਮਕਾਨ ''ਚ ਰਹਿਣ ਆਇਆ ਸੀ। ਮਹੇਸ਼ ਦਾ ਆਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਉਹ ਆਪਣੀ ਪਤਨੀ ਅਤੇ ਬੱਚਿਆਂ ਤੋਂ ਵੱਖ ਰਿਹਾ ਸੀ। ਗੁਆਂਢੀਆਂ ਅਨੁਸਾਰ ਕਈ ਦਿਨਾਂ ਤੋਂ ਮਹੇਸ਼ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ ਅਤੇ ਬਾਹਰੋਂ ਤਾਲਾ ਲੱਗਾ ਹੋਇਆ ਸੀ, ਜਿਸ ਕਾਰਨ ਗੁਆਂਢੀਆਂ ਨੂੰ ਲੱਗਾ ਕਿ ਉਹ ਕਿਤੇ ਬਾਹਰ ਗਿਆ ਹੋਇਆ ਹੈ। ਐਤਵਾਰ ਦੀ ਸਵੇਰ ਕਮਰੇ ਤੋਂ ਬੱਦਬੂ ਆਉਣ ''ਤੇ ਗੁਆਂਢੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਕਮਰੇ ਦੇ ਅੰਦਰ ਝਾਂਕ ਕੇ ਦੇਖਿਆ ਤਾਂ ਅੰਦਰ ਖੂਨ ਨਾਲ ਲੱਥਪੱਥ ਉਸ ਦੀ ਲਾਸ਼ ਨਜ਼ਰ ਆਈ, ਜਿਸ ਤੋਂ ਬਾਅਦ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਮਕਾਨ ਮਾਲਕ ਅਨੁਸਾਰ ਤਾਂ ਉਨ੍ਹਾਂ ਦੇ ਹੋਰ ਕਿਰਾਏਦਾਰਾਂ ਨੇ ਇਸ ਘਟਨਾ ਬਾਰੇ ਉਸ ਨੂੰ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮਕਾਨ ਮਾਲਕ ਅਨੁਸਾਰ ਉਹ ਪਿਛਲੇ ਇਕ ਮਹੀਨੇ ਤੋਂ ਹੀ ਇੱਥੇ ਕਿਰਾਏ ''ਤੇ ਰਹਿ ਰਿਹਾ ਸੀ।
ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ''ਤੇ ਆ ਗਏ ਅਤੇ ਤਾਲਾ ਤੋੜ ਕੇ ਕਮਰੇ ਦੇ ਅੰਦਰ ਆਏ। ਪੁਲਸ ਅਨੁਸਾਰ ਹਾਲਾਤ ਤੋਂ ਲੱਗਦਾ ਹੈ ਕਿ ਗਲਾ ਕੱਟ ਕੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।