ਕਿਸ਼ਨ ਕਪੂਰ ਅਤੇ ਭਾਜਪਾ ਵਿਧਾਇਕ ਸੁਖਰਾਜ ਚੌਧਰੀ ਨੂੰ ਕਲੀਨ ਚਿੱਟ

04/19/2019 6:00:11 PM

ਸ਼ਿਮਲਾ—ਚੋਣ ਕਮਿਸ਼ਨ ਨੇ ਕਾਂਗੜਾ-ਚੰਬਾ ਸੰਸਦੀ ਖੇਤਰ ਤੋਂ ਭਾਜਪਾ ਉਮੀਦਵਾਰ ਅਤੇ ਖੁਰਾਕ ਸਪਲਾਈ ਮੰਤਰੀ ਕਿਸ਼ਨ ਕਪੂਰ ਅਤੇ ਵਿਧਾਇਕ ਸੁਖਰਾਜ ਚੌਧਰੀ ਦੇ ਖਿਲਾਫ ਆਈਆ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਹੈ। ਕਮਿਸ਼ਨ ਨੇ ਜਾਂਚ ਤੋਂ ਬਾਅਦ ਦੱਸਿਆ ਹੈ ਕਿ ਕਪੂਰ 'ਤੇ ਅਫਸਰਾਂ ਨਾਲ ਬੈਠਕ ਕਰ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਗੱਲ ਸਹੀਂ ਸਾਬਿਤ ਨਹੀਂ ਹੋਈ ਪਰ ਸੁਖਰਾਜ ਚੌਧਰੀ 'ਤੇ ਕਮਰਾ ਬੁੱਕ ਕਰ ਕੇ ਪਾਰਟੀ ਸਰਗਰਮੀਆਂ 'ਚ ਸ਼ਾਮਲ ਹੋਣ ਦਾ ਦੋਸ਼ ਵੀ ਅਣਉੱਚਿਤ ਦੱਸਿਆ ਗਿਆ ਹੈ। ਅਜਿਹੇ ਮੌਕੇ 'ਤੇ ਚੋਣ ਕਮਿਸ਼ਨ ਨੇ ਦੋਵਾਂ ਮਾਮਲਿਆਂ 'ਚ ਕਲੀਨ ਚਿੱਟ ਦੇ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਮਿਲੀ ਸੀ ਕਿ ਕਿਸ਼ਨ ਕਪੂਰ ਨੇ ਆਪਣੇ ਖੇਤਰ 'ਚ ਅਧਿਕਾਰੀਆਂ ਦੀ ਬੈਠਕ ਬੁਲਾਈ ਪਰ ਆਦਰਸ਼ ਚੋਣ ਜ਼ਾਬਤੇ ਦੇ ਕਾਰਨ ਉਹ ਅਜਿਹਾ ਨਹੀਂ ਕਰ ਸਕਦੇ ਸੀ। ਇਸ 'ਤੇ ਕਪੂਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਪਾਉਂਟਾ ਦੇ ਭਾਜਪਾ ਵਿਧਾਇਕ ਸੁਖਰਾਜ ਚੌਧਰੀ 'ਤੇ ਦੋਸ਼ ਲਗਾਇਆ ਗਿਆ ਹੈ ਕਿ ਪੀ. ਡਬਲਿਊ. ਦਾ ਰੈਸਟ ਹਾਊਸ ਬੁੱਕ ਕਰਵਾਇਆ ਗਿਆ, ਇਸ 'ਚ ਪਾਰਟੀ ਸਰਗਰਮੀਆਂ ਦਾ ਵੀ ਸ਼ੱਕ ਜਤਾਇਆ ਗਿਆ ਪਰ ਦੋਵਾਂ ਮਾਮਲਿਆਂ 'ਚ ਕਮਿਸ਼ਨ ਨੇ ਇਸ ਤਰ੍ਹਾਂ ਦੀਆਂ ਸਰਗਰਮੀਆਂ ਨਹੀਂ ਪਾਈਆਂ।

Iqbalkaur

This news is Content Editor Iqbalkaur