ਤੇਜਪ੍ਰਤਾਪ ਯਾਦਵ ਦੇ ਸੁਰੱਖਿਆ ਕਰਮਚਾਰੀ ਨੇ ਪੱਤਰਕਾਰ ''ਤੇ ਕੀਤਾ ਹਮਲਾ

05/19/2019 1:42:17 PM

ਨਵੀਂ ਦਿੱਲੀ—ਬਿਹਾਰ ਦੇ ਸਾਬਕਾ ਸਿਹਤ ਮੰਤਰੀ ਅਤੇ ਲਾਲੂ ਪ੍ਰਸਾਦ ਯਾਦਵ ਦਾ ਵੱਡਾ ਬੇਟਾ ਤੇਜਪ੍ਰਤਾਪ ਯਾਦਵ ਦੇ ਸੁਰੱਖਿਆ ਕਰਮਚਾਰੀ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ ਅਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਉਸ ਸਮੇਂ ਵਾਪਰੀ ਜਦੋਂ ਤੇਜਪ੍ਰਤਾਪ ਯਾਦਵ ਆਪਣੇ ਸਮਰੱਥਕਾਂ ਨਾਲ ਵੋਟ ਪਾਉਣ ਲਈ ਪਟਨਾ ਦੇ ਵੈਟਨਰੀ ਕਾਲਜ ਮੈਦਾਨ ਸਥਿਤ ਪੋਲਿੰਗ ਕੇਂਦਰ 'ਤੇ ਪਹੁੰਚਿਆ ਸੀ ਤਾਂ ਤੇਜਪ੍ਰਤਾਪ ਦੀ ਗੱਡੀ ਦੇ ਹੇਠਾਂ ਇੱਕ ਪੱਤਰਕਾਰ ਕੈਮਰਾਮੈਨ ਦਾ ਪੈਰ ਆ ਗਿਆ, ਜਿਸ ਕਾਰਨ ਕੈਮਰਾਮੈਨ ਨੇ ਆਪਣਾ ਕੈਮਰਾ ਗੱਡੀ ਦੇ ਸ਼ੀਸ਼ੇ 'ਤੇ ਮਾਰ ਦਿੱਤਾ। ਇਸ ਦੌਰਾਨ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਨੇ ਉੱਥੇ ਮੌਜੂਦ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਅਤੇ ਕੁੱਟਮਾਰ ਵੀ ਕੀਤੀ।

ਇਸ ਮਾਮਲੇ ਤੋਂ ਬਾਅਦ ਤੇਜਪ੍ਰਤਾਪ ਯਾਦਵ ਨੇ ਟਵੀਟ ਕਰ ਕੇ ਲਿਖਿਆ ਹੈ, 'ਅੱਜ ਪੋਲਿੰਗ ਕੇਂਦਰ ਤੋਂ ਬਾਅਦ ਜਦੋਂ ਪੋਲਿੰਗ ਕੇਂਦਰ ਤੋਂ ਬਾਹਰ ਆ ਰਿਹਾ ਸੀ ਤਾਂ ਉਸ ਸਮੇਂ ਮੇਰੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਜਿਸ 'ਚ ਮੇਰੀ ਗੱਡੀ ਹਾਦਸਾਗ੍ਰਸਤ ਹੋ ਗਈ ਅਤੇ ਸਾਡੇ ਡਰਾਈਵਰ ਅਤੇ ਸੁਰੱਖਿਆਕਰਮਚਾਰੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।' ਤੇਜ ਪ੍ਰਤਾਪ ਵੱਲੋਂ ਵੀ ਇਸ ਮਾਮਲੇ ਦੀ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।

ਦੱਸ ਦੇਈਏ ਕਿ ਬਿਹਾਰ 'ਚ ਅੱਜ ਕੁੱਲ 8 ਸੀਟਾਂ 'ਤੇ ਵੋਟਿੰਗ ਚੱਲ ਰਹੀ ਹੈ। ਇਨ੍ਹਾਂ ਸੀਟਾਂ 'ਚ ਸੂਬੇ ਦੀ ਰਾਜਧਾਨੀ ਪਟਨਾ ਸਾਹਿਬ ਵੀ ਸ਼ਾਮਲ ਹੈ।

Iqbalkaur

This news is Content Editor Iqbalkaur