ਨਾਗਰਿਕਤਾ ਬਿੱਲ ਦੇ ਖਿਲਾਫ ਭੂਪੇਨ ਹਜ਼ਾਰਿਕਾ ਦਾ ਪਰਿਵਾਰ

02/11/2019 10:46:29 PM

ਨਵੀਂ ਦਿੱਲੀ— ਪ੍ਰਸਿੱਧ ਸੰਗੀਤਕਾਰ ਸਵਰਗੀ ਭੂਪੇਨ ਹਾਜ਼ਰਿਕਾ ਦੇ ਪਰਿਵਾਰ ਨੇ ਨਾਗਰਿਕਤਾ ਬਿੱਲ ਦੇ ਵਿਰੋਧ 'ਚ ਭਾਰਤ ਰਤਨ ਸਨਮਾਨ ਨਾ ਲੈਣ ਦਾ ਫੈਸਲਾ ਕੀਤਾ ਹੈ। ਪਰਿਵਾਰਕ ਮੈਂਬਰਾਂ ਨੇ ਮੋਦੀ ਸਰਕਾਰ ਵੱਲੋਂ ਲਿਆਂਗੇ ਗਏ ਨਾਗਰਿਕਤਾ ਬਿੱਲ ਦੇ ਵਿਰੋਧ 'ਚ ਇਹ ਕਦਮ ਚੁੱਕਿਆ ਹੈ। ਹਾਲਾਂਕਿ ਹਾਲੇ ਪਰਿਵਾਰ ਦੇ ਵਿਚਾਲੇ ਭਾਰਤ ਰਤਨ ਲੈਣ ਨਾ ਲੈਣ ਦੇ ਵਿਚਾਲੇ ਮਤਭੇਦ ਹੈ। ਹਾਜ਼ਾਰਿਕਾ ਦੇ ਬੇਟੇ ਸਮਰ ਨੇ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਥੇ ਹੀ ਦੂਜੇ ਬੇਟੇ ਤੇਜ ਨੇ ਇਸ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਾਗਰਿਕਤਾ ਬਿੱਲ ਦੇ ਵਿਰੋਧ 'ਚ ਹਾਂ ਪਰ ਸਨਮਾਨ ਵਾਪਸ ਕਰਨ ਨੂੰ ਲੈ ਕੇ ਹਾਲੇ ਕੋਈ ਫੈਸਲਾ ਨਹੀਂ ਹੋਇਆ ਹੈ।
ਭੂਪੇਨ ਹਾਜ਼ਾਰਿਕਾ ਗਾਇਕ ਤੇ ਸੰਗੀਤਕਾਰ ਹੋਣ ਦੇ ਨਾਲ ਹੀ ਇਕ ਕਵੀ, ਫਿਲਮ ਨਿਰਮਾਤਾ, ਲੇਖਕ ਤੇ ਅਸਾਮ ਦੀ ਸੱਭਿਆਚਾਰ ਤੇ ਸੰਗੀਤ ਦੇ ਚੰਗੇ ਜਾਣਕਾਰੀ ਸਨ। ਉਨ੍ਹਾਂ ਦਾ ਦਿਹਾਂਤ 5 ਨਵੰਬਰ 2011 ਨੂੰ ਹੋਇਆ ਸੀ। ਉਨ੍ਹਾਂ ਨੇ ਦੱਖਣੀ ਏਸ਼ੀਆ ਦੇ ਸਭ ਤੋਂ ਮਸ਼ਹੂਰ ਸੱਭਿਆਚਾਰਕ ਕਮਰਚੀਆਂ 'ਚੋਂ ਇਕ ਮੰਨਿਆ ਜਾਂਦਾ ਸੀ।
ਆਪਣੀ ਮੂਲ ਭਾਸ਼ਾ ਅਸਮੀ ਤੋਂ ਇਲਾਵਾ ਭੂਪੇਨ ਹਜ਼ਾਰਿਕਾ ਨੇ ਹਿੰਦੀ, ਬੰਗਲਾ ਸਣੇ ਕਈ ਹੋਰ ਭਾਰਤੀ ਭਾਸ਼ਾਵਾਂ 'ਚ ਗੀਤ ਗਾਏ। ਉਨ੍ਹਾਂ ਨੇ ਪਾਰੰਪਰਿਕ ਅਸਮੀਆ ਸੰਗੀਤ ਨੂੰ ਪ੍ਰਸਿੱਧ ਬਣਾਉਣ ਦਾ ਸਹਿਰਾ ਦਿੱਤਾ ਜਾਂਦਾ ਹੈ। ਹਜ਼ਾਰਿਕਾ ਨੂੰ ਪਦਮ ਭੂਸ਼ਣ ਤੇ ਦਾਦਾ ਸਾਹਿਬ ਫਾਲਕੇ ਵਰਗੇ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

Inder Prajapati

This news is Content Editor Inder Prajapati