ਸੋਮਵਾਰ ਸੰਸਦ 'ਚ ਪੇਸ਼ ਹੋਵੇਗਾ ਨਾਗਰਿਕਤਾ ਸੋਧ ਬਿੱਲ, ਭਾਜਪਾ ਨੇ ਜਾਰੀ ਕੀਤਾ ਵ੍ਹਿਪ

12/05/2019 8:23:17 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੇ ਸਾਰੇ ਲੋਕਸਭਾ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ ਕੀਤਾ ਹੈ। ਪਾਰਟੀ ਨੇ ਉਨਾਂ ਨੂੰ 9 ਤੋਂ 11 ਦਸੰਬਰ ਤਕ ਸਦਨ 'ਚ ਮੌਜੂਦ ਰਹਿਣ ਨੂੰ ਕਿਹਾ ਹੈ। ਦਰਅਸਲ ਨਾਗਰਿਕਤਾ ਸੋਧ ਬਿੱਲ ਸੋਮਵਾਰ ਨੂੰ ਲੋਕਸਭਾ 'ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਤੇ ਇਸ ਨੂੰ ਅਗਲੇ ਦਿਨ ਸਦਨ 'ਚ ਚਰਚਾ ਲਈ ਲਿਆਂਦਾ ਜਾ ਸਕਦਾ ਹੈ। ਇਹ ਸੂਚਨਾ ਅਧਿਕਾਰਿਕ ਸੂਤਰਾਂ ਵਲੋਂ ਦਿੱਤੀ ਗਈ ਹੈ। ਕੇਂਦਰੀ ਮੰਤਰੀਮੰਡਲ ਨੇ ਬੁੱਧਵਾਰ ਨੂੰ ਨਾਗਰਿਕਤਾ ਸੋਧ ਬਿੱਲ ਨੂੰ ਮੰਜੂਰੀ ਦੇ ਦਿੱਤੀ ਸੀ। ਹਾਲਾਂਕਿ ਕਈ ਵਿਰੋਧੀ ਪਾਰਟੀਆਂ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਹਨ।


ਇਸ ਬਿੱਲ 'ਚ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਸਿਤਾਨ ਤੋਂ ਰਿਫਊਜੀ ਤੌਰ 'ਤੇ ਆਏ ਉਨ੍ਹਾਂ ਗੈਰ-ਮੁਸਲਮਾਨਾਂ ਨੂੰ ਨਾਗਰਿਕਤਾ ਪ੍ਰਾਪਤ ਕਰਨ ਦਾ ਪ੍ਰਬੰਧ ਹੈ ਜਿਨ੍ਹਾਂ ਨੂੰ ਧਾਰਮਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ। ਲੋਕਸਭਾ 'ਚ ਬਿੱਲ ਪਾਸ ਹੋਣ ਤੋਂ ਬਾਅਦ ਇਸ ਨੂੰ ਰਾਜਸਭਾ 'ਚ ਪੇਸ਼ ਕੀਤਾ ਜਾਵੇਗਾ। ਇਹ ਬਿੱਲ ਲੋਕਸਭਾ 'ਚ ਪਾਸ ਹੋ ਜਾਵੇਗਾ ਕਿਉਂਕਿ ਨਿਚਲੇ ਸਦਨ 'ਚ ਭਾਜਪਾ ਕੋਲ ਭਾਰੀ ਬਹੁਮਤ ਹੈ। ਇਸ ਬਿੱਲ ਨੂੰ ਰਾਜਸਭਾ 'ਚ ਵੀ ਕੋਈ ਵੱਡੀ ਰੁਕਾਵਟ ਦੀ ਸੰਭਾਵਨਾ ਨਹੀਂ ਕਰਨੀ ਪਵੇਗੀ ਕਿਉਂਕਿ ਪਿਛਲੀ ਵਾਰ ਉਸ ਨੂੰ ਬੀਜਦ, ਟੀ.ਆਰ.ਐੱਸ., ਵਾਈ.ਐੱਸ.ਆਰ. ਕਾਂਗਰਸ ਵਰਗੀਆਂ ਪਾਰਟੀਆਂ ਦਾ ਸਮਰਥਨ ਮਿਲਿਆ ਸੀ।

ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਚੋਟੀ ਦੇ ਨੇਤਾਵਾਂ ਨੇ ਇਸ ਮੁੱਦੇ 'ਤੇ ਰਾਜਨੀਤਿਕ ਪਾਰਟੀਆਂ ਤੇ ਪੂਰਬ ਉੱਤਰ ਦੇ ਨਾਗਰਿਕ ਸਮੂਹਾਂ ਨਾਲ ਵਿਆਪਕ ਵਿਚਾਰ ਵਟਾਂਦਰਾ ਕੀਤਾ ਹੈ ਅਤੇ ਉਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ, ਤ੍ਰਣਿਮੂਲ ਕਾਂਗਰ ਸਮੇਤ ਕੁਝ ਵਿਰੋਧੀ ਪਾਰਟੀਆਂ ਨੇ ਇਸਦੀ ਤੀਖੀ ਅਲੋਚਨਾ ਕੀਤੀ ਹੈ। ਨਾਗਰਿਕਤਾ (ਸੋਧ) ਬਿੱਲ 'ਤੇ ਵਿਰੋਧ ਪ੍ਰਗਟ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਲੀਡਰ ਸ਼ਸ਼ੀ ਥਰੂਰ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਨਾਲ ਸੰਵਿਧਾਨ ਦਾ ਮੁਢਲਾ ਸਿੰਧਾਤ ਘੱਟ ਹੋ ਜਾਂਦਾ ਹੈ।

KamalJeet Singh

This news is Content Editor KamalJeet Singh