ਕੈਬ ਪ੍ਰਦਰਸ਼ਨ : ਮੋਦੀ ਦਾ ਆਸਾਮ ਦੇ ਲੋਕਾਂ ਲਈ ਟਵੀਟ, ਨਹੀਂ ਖੋਹ ਜਾਣਗੇ ਤੁਹਾਡੇ ਹੱਕ

12/12/2019 10:46:42 AM

ਨਵੀਂ ਦਿੱਲੀ— ਸੰਸਦ ਦੇ ਦੋਹਾਂ ਸਦਨਾਂ ਨੇ ਨਾਗਰਿਕਤਾ ਸੋਧ ਬਿੱਲ 'ਤੇ ਮੋਹਰ ਲਾ ਦਿੱਤੀ ਹੈ। ਮੋਦੀ ਸਰਕਾਰ ਲਈ ਇਹ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਰਾਜ ਸਭਾ ਅਤੇ ਲੋਕ ਸਭਾ ਦੋਹਾਂ ਸਦਨਾਂ 'ਚ ਬਿੱਲ ਪਾਸ ਹੋਣ ਤੋਂ ਬਾਅਦ ਬਿੱਲ ਦਾ ਕਾਨੂੰਨ ਬਣਨ ਦਾ ਰਾਹ ਸਾਫ ਹੈ। ਭਾਵੇਂ ਹੀ ਦੋਹਾਂ ਸਦਨਾਂ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਪੂਰਬ-ਉੱਤਰ 'ਚ ਬਿੱਲ ਨੂੰ ਲੈ ਕੇ ਬਵਾਲ ਲਗਾਤਾਰ ਜਾਰੀ ਹੈ। ਆਸਾਮ 'ਚ ਲੋਕ ਇਸ ਬਿੱਲ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਹਨ ਅਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਾਮ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਹੱਕ ਨਹੀਂ ਖੋਹਿਆ ਜਾਵੇਗਾ।

ਆਸਾਮ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦਰਮਿਆਨ ਪੀ. ਐੱਮ. ਮੋਦੀ ਨੇ ਟਵੀਟ ਕਰ ਕੇ ਸ਼ਾਂਤੀ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ, ''ਮੈਂ ਆਸਾਮ ਦੇ ਭੈਣਾਂ-ਭਰਾਵਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਨਾਗਰਿਕਤ ਸੋਧ ਬਿੱਲ (ਕੈਬ) ਦੇ ਪਾਸ ਹੋਣ ਨਾਲ ਤੁਹਾਡੇ 'ਤੇ ਅਸਰ ਨਹੀਂ ਪਵੇਗਾ। ਕੋਈ ਵੀ ਤੁਹਾਡਾ ਹੱਕ ਨਹੀਂ ਖੋਹ ਰਿਹਾ ਹੈ।
ਇਕ ਹੋਰ ਟਵੀਟ ਵਿਚ ਉਨ੍ਹਾਂ ਨੇ ਲਿਖਿਆ, ''ਮੈਂ ਆਸਾਮ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਇਸ ਬਿੱਲ ਦੇ ਪਾਸ ਹੋਣ 'ਤੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕੋਈ ਵੀ ਤੁਹਾਡੀ ਪਛਾਣ, ਅਧਿਕਾਰ ਅਤੇ ਸੱਭਿਆਚਾਰ ਨਾਲ ਛੇੜਛਾੜ ਨਹੀਂ ਕਰੇਗਾ। ਇਹ ਵਧਦਾ ਅਤੇ ਵਿਕਸਿਤ ਹੁੰਦਾ ਰਹੇਗਾ।''

Tanu

This news is Content Editor Tanu