ਪੁਲਵਾਮਾ ਹਮਲੇ ਤੋਂ ਦੁਖੀ ਚਿਰਾਗ ਪਾਸਵਾਨ ਨੇ ਮੋਦੀ ਨੂੰ ਲਿਖੀ ਚਿੱਠੀ

02/18/2019 1:50:56 PM

ਪਟਨਾ (ਭਾਸ਼ਾ)— ਕੇਂਦਰ 'ਚ ਸੱਤਾਧਾਰੀ ਭਾਜਪਾ ਦੀ ਸਹਿਯੋਗੀ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਦੁਖੀ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਮੋਦੀ ਨੂੰ ਲਿਖੀ ਚਿੱਠੀ ਵਿਚ ਲੋਜਪਾ ਦੇ ਸੰਸਦੀ ਬੋਰਡ ਦੇ ਮੁਖੀ ਚਿਰਾਗ ਪਾਸਵਾਨ ਨੇ ਅਪੀਲ ਕੀਤੀ ਕਿ ਅੱਤਵਾਦ ਵਿਰੁੱਧ ਮੁਹਿੰਮ ਹੁਣ ਉਦੋਂ ਤਕ ਨਹੀਂ ਰੁਕਣੀ ਚਾਹੀਦੀ, ਜਦੋਂ ਤਕ ਇਕ ਵੀ ਅੱਤਵਾਦੀ ਜ਼ਿੰਦਾ ਹੈ। ਪਾਸਵਾਨ ਨੇ ਇਸ ਚਿੱਠੀ ਦੀਆਂ ਕਾਪੀਆਂ ਨੂੰ ਦੇਰ ਰਾਤ ਮੀਡੀਆ ਨਾਲ ਸਾਂਝਾ ਕੀਤਾ। ਇਸ ਵਿਚ ਉਨ੍ਹਾਂ ਨੇ ਕਿਹਾ ਹੈ, ''ਮੋਦੀ ਜੀ ਤੁਹਾਡੀ ਚੰਗੀ ਲੀਡਰਸ਼ਿਪ 'ਚ ਦੇਸ਼ ਨੇ ਪਿਛਲੇ 5 ਸਾਲ ਵਿਚ ਹਰ ਖੇਤਰ ਵਿਚ ਵਿਕਾਸ ਕੀਤਾ ਹੈ। ਇਸ ਨਾਲ ਪਾਕਿਸਤਾਨ ਪਰੇਸ਼ਾਨ ਹੋ ਗਿਆ। ਗੁਆਂਢੀ ਦੇਸ਼ ਨੇ ਹੁਣ ਤਕ ਕਈ ਕਾਇਰਾਨਾ ਘਟਨਾਵਾਂ ਨੂੰ ਅੰਜਾਮ ਦਿੱਤਾ ਪਰ ਤਾਜ਼ਾ ਘਟਨਾ (ਪੁਲਵਾਮਾ ਅੱਤਵਾਦੀ ਹਮਲੇ) ਨੇ ਰਾਸ਼ਟਰ ਨੂੰ ਖਾਸ ਕਰ ਕੇ ਨੌਜਵਾਨਾਂ 'ਚ ਗੁੱਸਾ ਹੈ।''


ਉਨ੍ਹਾਂ ਅੱਗੇ ਕਿਹਾ ਕਿ ਮੈਂ ਅਖਬਾਰਾਂ ਵਿਚ ਸੀ. ਆਰ. ਪੀ. ਐੱਫ. ਦੇ ਕਈ ਸ਼ਹੀਦ ਜਵਾਨਾਂ ਦੀਆਂ ਤਸਵੀਰਾਂ ਦੇਖੀਆਂ ਅਤੇ ਪਰਿਵਾਰਾਂ ਦਾ ਦਰਦ ਮਹਿਸੂਸ ਕੀਤਾ ਹੈ। ਪਾਸਵਾਨ ਨੇ ਕਿਹਾ ਕਿ ਮੈਂ ਇਸ ਚਿੱਠੀ ਜ਼ਰੀਏ ਤੁਹਾਨੂੰ ਪਾਰਟੀ ਦੇ ਵਰਕਰਾਂ ਅਤੇ ਪੂਰੇ ਰਾਸ਼ਟਰ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾ ਰਿਹਾ ਹਾਂ ਕਿ ਪਾਕਿਸਤਾਨ ਸਪਾਂਸਰ ਅੱਤਵਾਦ ਨੂੰ ਉਖਾੜ ਸੁੱਟਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਇਸ ਵਾਰ ਇਹ ਮੁਹਿੰਮ ਉਦੋਂ ਤਕ ਨਾ ਰੋਕੀ ਜਾਵੇ, ਜਦੋਂ ਤਕ ਇਕ ਵੀ ਅੱਤਵਾਦੀ ਜ਼ਿੰਦਾ ਹੈ। ਦੱਸਣਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ ਜ਼ਿਲੇ 'ਚ ਵੱਡਾ ਅੱਤਵਾਦੀ ਹਮਲਾ ਹੋਇਆ, ਜਿਸ 'ਚ ਭਾਰਤੀ ਫੌਜ ਦੇ 40 ਜਵਾਨ ਸ਼ਹੀਦ ਹੋ ਗਏ।

Tanu

This news is Content Editor Tanu