ਚੀਨ ਦੀਆਂ ਸ਼ਰਤਾਂ ਤੋਂ ਘਬਰਾਇਆ ਪਾਕਿ, ਪੀ.ਓ.ਕੇ. ਦੇ ਬੰਨ੍ਹ ਨੂੰ ਸੀ.ਪੀ.ਈ.ਸੀ. ''ਚ ਨਹੀਂ ਕੀਤਾ ਸ਼ਾਮਲ

11/16/2017 5:32:15 PM

ਨਵੀਂ ਦਿੱਲੀ— ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਚੀਨ ਦੀਆਂ ਸਖਤ ਸ਼ਰਤਾਂ ਦੇ ਕਾਰਨ ਉਸ ਨੇ ਡਿਯਾਮੋਰ-ਭਾਸ਼ਾ ਬੰਨ੍ਹ ਨੂੰ ਚੀਨ ਪਾਕਿਸਤਾਨ ਆਰਥਿਕ ਗਲਿਆਰੇ 'ਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਛੱਡ ਦਿੱਤੀਆਂ ਹਨ।
14 ਅਰਬ ਡਾਲਰ ਦੀ ਹੈ ਪਰਿਯੋਜਨਾ
ਜਾਣਕਾਰੀ ਮੁਤਾਬਕ, ਡਿਯਾਮੋਰ-ਭਾਸ਼ਾ ਬੰਨ੍ਹ ਪਾਕਿਸਤਾਨ ਅਧਿਕਾਰਿਤ ਕਸ਼ਮੀਰ 'ਚ ਸਥਿਤ 14 ਅਰਬ ਡਾਲਰ ਦੀ ਪਰਿਯੋਜਨਾ ਹੈ। ਭਾਰਤ ਦੇ ਵਿਰੋਧ ਕਾਰਨ ਪਾਕਿਸਤਾਨ ਨੂੰ ਸਿੰਧੂ ਨਦੀ 'ਤੇ ਸਥਿਤ ਇਸ ਪਰਿਯੋਜਨਾ ਲਈ ਵਿਸ਼ਵ ਬੈਂਕ ਵਰਗੇ ਵਿੱਤੀ ਸੰਸਥਾਨਾਂ ਤੋਂ ਪੈਸੇ ਇਕੱਠੇ ਕਰਨ 'ਚ ਦਿੱਕਤ ਆ ਰਹੀ ਸੀ। ਦੱਸਣਯੋਗ ਹੈ ਕਿ ਭਾਰਤ ਨੂੰ ਪੀ.ਓ.ਕੇ. ਤੋਂ ਲੰਘਣ ਵਾਲੀ ਸੀ.ਪੀ.ਈ.ਸੀ. ਪਰਿਯੋਜਨਾ 'ਤੇ ਗਹਿਰਾ ਇਤਰਾਜ਼ ਹੈ।
ਬੰਨ੍ਹ ਦੇ ਲਈ ਨਹੀਂ ਮਿਲੇਗਾ ਪੈਸਾ
ਐਕਸਪ੍ਰੈਸ ਟ੍ਰਿਬੂਨਲ ਨੇ ਜਲ ਸੰਸਾਧਨ ਸਕੱਤਰ ਸ਼ੂਮੈਲ ਖਵਾਜਾ ਦੇ ਹਵਾਲੇ ਤੋਂ ਲਿਖਿਆ ਕਿ ਇਸ ਬੰਨ੍ਹ ਲਈ ਨਾ ਤਾਂ ਵਿਸ਼ਵ ਬੈਂਕ, ਏ.ਬੀ.ਡੀ. ਤੇ ਨਾ ਹੀ ਚੀਨ ਪੈਸੇ ਦੇਵੇਗਾ, ਇਸ ਲਈ ਸਰਕਾਰ ਨੇ ਜਲ ਭੰਡਾਰ ਦਾ ਨਿਰਮਾਣ ਆਪਣੇ ਸੰਸਥਾਨਾਂ 'ਚ ਹੀ ਕਰਨ ਦੀ ਫੈਸਲਾ ਲਿਆ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਨੇ ਇਸ ਪਰਿਯੋਜਨਾ ਨੂੰ ਵਾਪਸ ਲੈਣ ਦਾ ਫੈਸਲਾ ਅਜਿਹੇ ਵੇਲੇ 'ਚ ਲਿਆ ਹੈ ਜਦੋਂ ਚੀਨ ਦੇ ਨਾਲ ਉਸ ਦੀ ਸੰਯੁਕਤ ਸਹਿਯੋਗ ਕਮੇਟੀ ਦੀ 7ਵੀਂ ਬੈਠਕ 21 ਨਵੰਬਰ ਨੂੰ ਇਸਲਾਮਾਬਾਦ 'ਚ ਹੋਣੀ ਹੈ। ਜੇ.ਸੀ.ਸੀ. ਸੀ.ਪੀ.ਈ.ਸੀ. ਦੀ ਚੋਟੀ ਦੀ ਫੈਸਲਾ ਲੈਣ ਵਾਲੀ ਕਮੇਟੀ ਹੈ।