ਰੱਖਿਆ ਮੰਤਰਾਲੇ ਨੇ ਦਿੱਤਾ ਫੌਜ ਨੂੰ ਵੱਡਾ ਝਟਕਾ, 13000 ਕਰੋੜ ਦਾ ਐਲ.ਐਮ.ਜੀ. ਖਰੀਦ ਸੌਦਾ ਰੱਦ

08/19/2017 12:12:34 PM

ਨਵੀਂ ਦਿੱਲੀ—ਰੱਖਿਆ ਮੰਤਰਾਲੇ ਨੇ ਫੌਜ ਨੂੰ ਆਧੁਨਿਕ ਬਣਾਉਣ ਦੀ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਦਿੱਤਾ ਹੈ। ਚੀਨ-ਭਾਰਤ ਸਰਹੱਦ ਵਿਵਾਦ ਦੇ 'ਚ ਰੱਖਿਆ ਮੰਤਰਾਲੇ ਨੇ ਥਲ ਸੈਨਾ ਦੇ ਲਈ ਹੋਣ ਵਾਲੇ 44000 ਐਲ.ਐਮ.ਜੀ. ਗਨ (ਲਾਈਟ ਮਸ਼ੀਨ ਗਨ) ਦੇ ਸੌਦੇ ਨੂੰ ਰੱਦ ਕਰ ਦਿੱਤਾ ਹੈ। ਭਾਰਤੀ ਫੌਜ ਦੇ ਲਈ ਹਥਿਆਰ ਦੀ ਖਰੀਦ ਦਾ ਇਹ ਪੂਰਾ ਪ੍ਰਾਜੈਕਟ 13,000 ਕਰੋੜ ਰੁਪਏ ਦਾ ਸੀ, ਜਿਸ ਦੇ ਤਹਿਤ ਵਿਦੇਸ਼ੀ ਹਥਿਆਰ ਨਿਰਮਾਤਾ ਕੰਪਨੀ ਤੋਂ 4400 ਐਲ.ਐਮ.ਜੀ. ਦੀ ਖਰੀਦ ਹੋਣੀ ਸੀ। 
ਮੀਡੀਆ ਖਬਰਾਂ ਦੇ ਮੁਤਾਬਕ ਰੱਖਿਆ ਮੰਤਰਾਲੇ ਨੇ 7.62 ਐਮ.ਐਮ. ਕੈਲੀਬਰ ਦੀ ਰੂਰੂਟੇਨ ਗਨੋ ਦਾ ਪ੍ਰਸਤਾਵ ਵਾਪਸ ਲੈ ਲਿਆ ਹੈ, ਜਿਸ ਦਾ ਕਾਰਨ ਸਿੰਗਲ ਵਿਕਰੇਤਾ ਸਥਿਤੀ ਦੱਸਿਆ ਗਿਆ ਹੈ। ਦਸੰਬਰ 2015 ਤੋਂ ਲੈ ਕੇ ਫਰਵਰੀ 2017 'ਚ ਇਕੱਲੇ ਇਜ਼ਰਾਇਲੀ ਵਿਪਨ ਉਦਯੋਗ (ਆਈ.ਡਬਲਯੂ.ਆਈ.) ਦੇ ਇਸ ਸੌਦੇ 'ਚ ਸ਼ਾਮਲ ਹੋਣ ਦੇ ਕਾਰਨ ਨਾਲ ਸਿੰਗਲ-ਵਿਕਰੇਤਾ ਸਥਿਤੀ ਪੈਦਾ ਹੋ ਗਈ। ਇਸ ਸਮੇਂ 'ਚ ਫਿਲਹਾਲ ਰੱਖਿਆ ਮੰਤਰਾਲੇ ਨੇ ਐਲ.ਐਮ.ਜੀ. ਖਰੀਦ ਦੇ ਪ੍ਰਸਤਾਵ ਨੂੰ ਵਾਪਸ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਦੋ ਸਾਲ ਦੌਰਾਨ ਇਹ ਤੀਜਾ ਮੌਕਾ ਹੈ, ਜਦੋਂ ਫੌਜ ਨੂੰ ਆਧੁਨਿਕ ਬਣਾਉਣ ਦੇ ਲਈ ਹੋਣ ਵਾਲੇ ਹਥਿਆਰਾਂ ਦੇ ਸੌਦੇ 'ਤੇ ਰੋਕ ਲਗਾਈ ਗਈ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਸਾਲ 2016 'ਚ 44,618 ਕਲੋਜ-ਕੁਆਰਟਰ ਬੈਟਲ ਕਬਾਈਨਾਂ ਦੀ ਖਰੀਦ ਦਾ ਸੌਦਾ ਵੀ ਰੱਦ ਕਰ ਦਿੱਤਾ ਸੀ, ਜਿਸ ਦਾ ਸੌਦਾ 2010 'ਚ ਕੀਤਾ ਗਿਆ ਸੀ। ਉਸ ਸਮੇਂ ਵੀ ਆਈ.ਡਬਲਯੂ. ਆਈ. ਸਿੰਗਲ ਵੈਂਡਰ ਦੇ ਰੂਪ 'ਚ ਸਾਹਮਣੇ ਆਇਆ ਸੀ।