ਚੀਨ ਦੇ ਫੌਜੀਆਂ ਨਾਲ ਝੜਪ ਮਾਮਲਿਆਂ ''ਚ ਨਜਿੱਠਿਆ ਜਾ ਰਿਹਾ ਹੈ : ਫੌਜ ਮੁਖੀ

05/15/2020 9:23:58 PM

ਨਵੀਂ ਦਿੱਲੀ (ਭਾਸ਼ਾ) : ਫੌਜ ਮੁਖੀ ਜਨਰਲ ਮਨੋਜਾ ਮੁਕੁੰਦ ਨਰਵਣੇ ਨੇ ਅਸਿੱਧੇ ਰੂਪ ਨਾਲ ਚੀਨੀ ਭੂਮਿਕਾ ਦਾ ਸੰਕੇਤ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਮੰਨਣ ਦੇ ਕਾਰਣ ਕਿ ਉਤਰਾਖੰਡ ਦੇ ਲਿਪਲੇਖ ਤਕ ਭਾਰਤ ਦੇ ਸੜਕ ਵਛਾਉਣ 'ਤੇ ਨੇਪਾਲ ਕਿਸੇ ਹੋਰ ਕੇ ਕਹਿਣ 'ਤੇ ਇਤਰਾਜ਼ ਜਤਾ ਰਿਹਾ ਹੈ। ਗੁਆਂਢੀ ਦੇਸ਼ ਦੀ ਪ੍ਰਤੀਕਿਰਿਆ ਹੈਰਾਨ ਕਰਨ ਵਾਲੀ ਹੈ। ਫੌਜ ਮੁਖੀ ਨੇ ਕਿਹਾ ਕਿ ਕਾਲੀ ਨਦੀ ਦੇ ਪੂਰਬ ਵਾਲਾ ਹਿੱਸਾ ਉਨ੍ਹਾਂ ਦਾ ਹੈ। ਅਸੀਂ ਜਿਹੜੀ ਸੜਕ ਬਣਾਈ ਹੈ, ਉਹ ਨਦੀ ਦੇ ਪੱਛਮ ਵੱਲ ਹੈ।

ਇਸ 'ਚ ਕੋਈ ਵਿਵਾਦ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਉਹ ਕਿਸ ਚੀਜ਼ ਦੇ ਲਈ ਵਿਰੋਧ ਕਰ ਰਹੇ ਹਨ। ਪੂਰਬ 'ਚ ਕਦੇ ਕੋਈ ਸਮੱਸਿਆ ਨਹੀਂ ਹੋਈ ਹੈ। ਇਹ ਮੰਨਣ ਦੇ ਕਾਰਣ ਹੈ ਕਿ ਉਨ੍ਹਾਂ ਨੇ ਕਿਸੇ ਦੂਜੇ ਦੇ ਕਹਿਣ 'ਤੇ ਇਹ ਮਾਮਲਾ ਚੁੱਕਿਆ ਹੈ ਅਤੇ ਇਸ ਦੀ ਕਾਫੀ ਸੰਭਾਵਨਾ ਹੈ। ਮਨੋਹਰ ਪਾਰੀਕਰ ਇੰਸਟੀਚਿਊਟ ਫਾਰ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ ਦੁਆਰਾ ਆਯੋਜਿਤ ਇਕ ਵੀਡੀਓ ਕਾਨਫਰੰਸ ਜਰਨਲ ਨੇ ਇਹ ਗੱਲ ਕੀਤੀ।

ਭਾਰਤ ਅਤੇ ਚੀਨ ਦੇ ਫੌਜੀਆਂ ਦੇ ਦੋ ਮੌਕਿਆਂ 'ਤੇ ਆਹਮੋ-ਸਾਹਮਣੇ ਆਉਣ ਦੇ ਸਵਾਲ 'ਤੇ ਫੌਜ ਮੁਖੀ ਨੇ ਕਿਹਾ ਕਿ ਦੋਵੇਂ ਮਾਮਲੇ ਆਪਸ 'ਚ ਜੁੜੇ ਨਹੀਂ ਹੈ। ਅਸੀਂ ਮਾਮਲੇ-ਦਰ-ਮਾਮਲੇ ਦੇ ਆਧਾਰ 'ਤੇ ਇਨ੍ਹਾਂ ਨਾਲ ਨਜਿੱਠ ਰਹੇ ਹਾਂ। ਦੋ ਮੋਰਚਿਆਂ 'ਤੇ ਯੁੱਧ ਦੀ ਗੱਲ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਇਕ ਸੰਭਾਵਨਾ ਹੈ ਅਤੇ ਦੇਸ਼ ਨੂੰ ਅਜਿਹੇ ਦ੍ਰਿਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਚਾਹੀਦਾ। ਇਹ ਇਕ ਸੰਭਾਵਨਾ ਹੈ। ਅਜਿਹਾ ਨਹੀਂ ਹੈ ਕਿ ਹਰ ਵਾਰ ਅਜਿਹਾ ਹੋਣਾ ਜਾ ਰਿਹਾ ਹੈ।

Karan Kumar

This news is Content Editor Karan Kumar