ਬਗੀਚੇ ''ਚੋਂ ਅੰਬ ਤੋੜਿਆ ਤਾਂ ਦੱਸ ਸਾਲ ਦੇ ਬੱਚੇ ਨੂੰ ਮਾਰੀ ਗੋਲੀ, ਮੌਤ

06/22/2018 10:28:27 AM

ਬਿਹਾਰ— ਬਿਹਾਰ ਦੇ ਖਗੜੀਆ ਜ਼ਿਲੇ 'ਚ ਇਕ ਬੱਚੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਬੱਚੇ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਇਕ ਬਗੀਚੇ 'ਚ ਅੰਬ ਤੋੜਨ ਲਈ ਦਾਖ਼ਲ ਹੋ ਗਿਆ ਸੀ। ਮੌਜੂਦ ਮਾਲਕ ਨੇ ਗੁੱਸੇ 'ਚ ਆ ਕੇ ਉਸ ਦੇ ਸਿਰ 'ਤੇ ਗੋਲੀ ਮਾਰ ਦਿੱਤੀ। ਜਿਸ ਨਾਲ ਬੱਚੇ ਦੀ ਮੌਤ ਹੋ ਗਈ।


ਘਟਲਾ ਗੋਗਰੀ ਥਾਣੇ ਦੇ ਨਾਲ ਲੱਗੇ ਪਥਰਾਹਾ ਪਿੰਡ ਦੀ ਹੈ। ਐਸ.ਐਚ.ਓ ਦੀਪਕ ਕੁਮਾਰ ਯਾਦਵ ਨੇ ਦੱਸਿਆ ਕਿ ਸਤਿਅਮ ਦੇ ਪਿਤਾ ਮਕੁਨੀ ਯਾਦਵ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਬਗੀਚੇ ਨੇ ਬਗੀਚੇ 'ਚੋਂ ਅੰਬ ਤੋੜ ਲਿਆ ਸੀ, ਇਸ ਲਈ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪਿਤਾ ਨੇ ਦੱਸਿਆ ਕਿ ਸਤਿਅਮ ਹੋਰ ਬੱਚਿਆਂ ਨਾਲ ਅੰਬ ਦੇ ਬਗੀਚੇ 'ਚ ਗਿਆ ਸੀ। ਬਗੀਚੇ ਦਾ ਰੱਖ ਰਖਾਅ ਕਰਨ ਵਾਲੇ ਰਾਮਾ ਯਾਦਵ ਨੇ ਹੀ ਉਨਾਂ ਦੇ ਬੇਟੇ ਨੂੰ ਗੋਲੀ ਮਾਰੀ। ਅੰਬ ਤੋੜਨ ਦੌਰਾਨ ਜਿਸ ਤਰ੍ਹਾਂ ਹੀ ਗੋਲੀ ਚੱਲੀ ਸਾਰੇ ਬੱਚੇ ਉਥੋਂ ਭੱਜ ਗਏ। ਬੱਚਿਆਂ ਨੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ। ਬਾਅਦ 'ਚ ਪਿੰਡ ਵਾਸੀਆਂ ਨੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਐਸ.ਐਚ.ਓ ਨੇ ਦੱਸਿਆ ਕਿ ਰਾਮਾ ਯਾਦਵ ਖਿਲਾਫ ਐਫ.ਆਈ.ਆਰ ਦਰਜ ਕਰਨ ਦੇ ਬਾਅਦ ਪੁਲਸ ਉਸ ਨੂੰ ਗ੍ਰਿਫਤਾਰ ਕਰਨ ਪੁੱਜੀ ਪਰ ਉਹ ਆਪਣੇ ਘਰ 'ਤੇ ਨਹੀਂ ਸੀ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੂੰ ਕੋਈ ਵੀ ਖਾਲੀ ਕਾਰਤੂਸ ਅਤੇ ਬੰਦੂਕ ਨਹੀਂ ਮਿਲੀ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।