ਆਨਲਾਈਨ ਗੇਮ ਖੇਡ ਕੇ ਚੌਥੀ ਜਮਾਤ ਦੇ ਬੱਚੇ ਨੇ ਪਿਤਾ ਨੂੰ ਲਗਾਇਆ 35 ਹਜ਼ਾਰ ਰੁਪਏ ਦਾ ਚੂਨਾ

09/07/2019 6:52:49 PM

ਲਖਨਊ-ਬੱਚਿਆਂ ’ਚ ਆਨਲਾਈਨ ਗੇਮ ਖੇਡਣ ਦੀ ਦੀਵਾਨਗੀ ਇਸ ਕਦਰ ਵਧ ਗਈ ਹੈ ਉਹ ਬਿਨਾਂ ਸੋਚੇ ਸਮਝੇ ਪੈਸਿਆਂ ਦੀ ਵਰਤੋਂ ਕਰ ਰਹੇ ਹਨ। ਤਾਜ਼ਾ ਮਾਮਲਾ ਲਖਨਊ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਚੌਥੀ ਜਮਾਤ ਦੇ ਬੱਚੇ ਨੇ ਆਨਲਾਈਨ ਗੇਮ ਖੇਡਣ ਦੇ ਚੱਕਰ ’ਚ ਪਿਤਾ ਦੇ ਪੇਟੀਐੱਮ ਅਕਾਊਂਟ ਤੋਂ 35 ਹਜ਼ਾਰ ਰੁਪਏ ਉਡਾ ਦਿੱਤੇ। ਮੀਡੀਆ ਰਿਪੋਰਟ ਮੁਤਾਬਕ ਵਿਦਿਆਰਥੀ ਨੇ ਆਪਣੇ ਪਿਤਾ ਦੇ ਮੋਬਾਇਲ ’ਚ ਪੇਟੀਐੱਮ ਅਕਾਊਂਟ ਖੋਲ੍ਹ ਕੇ ਬੈਂਕ ਦੇ ਖਾਤੇ ’ਚੋਂ ਹਜ਼ਾਰਾਂ ਰੁਪਏ ਕੱਢ ਲਏ। ਪਿਤਾ ਦੇ ਸਾਹਮਣੇ ਜਦੋਂ ਟ੍ਰਾਂਜੈਕਸ਼ਨ ਦੀ ਰਿਪੋਰਟ ਆਈ ਤਾਂ ਉਨ੍ਹਾਂ ਨੇ ਇਸਦੀ ਸ਼ਿਕਾਇਤ ਸਾਈਬਰ ਸੈੱਲ ’ਚ ਕੀਤੀ, ਜਿਸਦੇ ਬਾਅਦ ਜਾਂਚ ਸ਼ੁਰੂ ਹੋਈ। ਬੇਟੇ ਦੀ ਹਰਕਤ ਤੋਂ ਅਣਜਾਣ ਪਿਤਾ ਦੇ ਸਾਈਬਰ ਸੈੱਲ ’ਚ ਸ਼ਿਕਾਇਤ ਕਰਨ ਤੋਂ ਬਾਅਦ ਬੇਟੇ ਦੀ ਕਰਤੂਤ ਸਾਹਮਣੇ ਆਈ।

ਸਾਈਬਰ ਸੈੱਲ ਨੇ ਜਾਂਚ ’ਚ ਪਾਇਆ ਕਿ ਅਕਾਊਂਟ ਦਾ ਟ੍ਰਾਂਜ਼ੈਕਸ਼ਨ ਪੀੜਤ ਦੇ ਮੋਬਾਇਲ ਤੋਂ ਪੇਟੀਐਮ ਰਾਹੀਂ ਕੀਤਾ ਗਿਆ ਹੈ। ਇਹ ਜਾਣ ਕੇ ਪੀੜਤ ਅਤੇ ਪੁਲਸ ਵਾਲੇ ਦੋਨੋਂ ਹੀ ਹੈਰਾਨ ਰਹਿ ਗਏ। ਬੱਚੇ ’ਤੇ ਸ਼ੱਕ ਨਾ ਹੋਣ ਕਾਰਣ ਉਸ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਹਾਲਾਂਕਿ ਜਦੋਂ ਪੁਲਸ ਵਾਲਿਆਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਓਦੋਂ ਉਨ੍ਹਾਂ ਨੇ ਬੱਚੇ ਤੋਂ ਪੁੱਛਗਿੱਛ ਸ਼ੁਰੂ ਕੀਤੀ, ਜਿਸਦੇ ਬਾਅਦ ਬੱਚੇ ਨੇ ਸਾਰਾ ਸੱਚ ਦੱਸ ਦਿੱਤਾ।

Iqbalkaur

This news is Content Editor Iqbalkaur