ਫੇਸਬੁੱਕ ''ਤੇ ਮੁੱਖ ਮੰਤਰੀ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ''ਤੇ ਭਾਜਪਾ ਵਰਕਰ ਗ੍ਰਿਫਤਾਰ

06/15/2019 1:04:45 AM

ਅਸਮ : ਅਸਮ 'ਚ ਭਾਜਪਾ ਦੇ ਮੋਰੀਪਿੰਡ ਜ਼ਿਲਾ ਇਕਾਈ ਦੇ ਆਈ. ਟੀ. ਤੇ ਸੋਸ਼ਲ ਮੀਡੀਆ ਸੇਲ ਦੇ ਸੰਯੋਜਕ ਨੀਟੂ ਕੁਮਾਰ ਬੋਰਾ ਨੂੰ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਸਰਬਾਨੰਦ ਸੋਨੇਵਾਲ ਖਿਲਾਫ ਇਤਰਾਜ਼ਯੋਗ ਪੋਸਟ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਮੋਰੀਪਿੰਡ ਦੇ ਪੁਲਸ ਇੰਚਾਰਜ ਸਵਪਨਿਲ ਡੇਕਾ ਨੇ ਕਿਹਾ ਕਿ ਬੋਰਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ ਸੀ ਕਿ ਜਦ ਵਿਸ਼ੇਸ਼ ਭਾਈਚਾਰੇ ਦੇ ਮੈਂਬਰ ਹਿੰਦੂ ਮਹਿਲਾਵਾਂ ਖਿਲਾਫ ਗਤੀਵਿਧੀਆਂ 'ਚ ਸ਼ਾਮਲ ਸਨ, ਤਦ ਸੋਨੋਵਾਲ ਤੇ ਉਨ੍ਹਾਂ ਦਾ ਗ੍ਰਹਿ ਵਿਭਾਗ ਮੂਕ ਦਰਸ਼ਕ ਬਣਿਆ ਰਿਹਾ। ਨੀਟੂ ਨੇ ਕਥਿਤ ਤੌਰ 'ਤੇ ਕਿਹਾ ਕਿ ਗ੍ਰਹਿ ਵਿਭਾਗ ਨੂੰ ਵਿੱਤ ਮੰਤਰੀ ਹੇਮੰਤ ਬਿਸਵ ਸਰਮਾ ਨੂੰ ਦੇ ਦਿੱਤਾ ਜਾਣਾ ਚਾਹੀਦਾ। ਡੇਕਾ ਨੇ ਕਿਹਾ ਕਿ ਸੰਪਰਦਾਇਕ ਰੂਪ ਨਾਲ ਭੜਕਾਊ ਤੇ ਮੁੱਖ ਮੰਤਰੀ ਖਿਲਾਫ ਅਪਮਾਨਜਨਕ ਪੋਸਟ ਕਰਨ ਦੇ ਦੋਸ਼ 'ਚ ਅਸੀਂ ਨੀਟੂ ਕੁਮਾਰ ਨੂੰ ਗ੍ਰਿਫਤਾਰ ਕੀਤਾ।