ਸਟਾਰ ਨਾਈਟ ਪ੍ਰੋਗਰਾਮ ''ਚ ਪੁੱਜੇ ਮੁੱਖ ਮੰਤਰੀ ਖੱਟੜ, ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ

10/15/2017 11:15:38 AM

ਕੁਰੂਕਸ਼ੇਤਰ — ਮੁੱਖ-ਮੰਤਰੀ ਮਨੋਹਰ ਲਾਲ ਖੱਟੜ ਨੇ ਬੀਤੀ ਰਾਤ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਆਡੀਟੋਰੀਅਮ 'ਚ ਨੌਜਵਾਨ ਅਤੇ ਸੱਭਿਆਚਾਰਕ ਪ੍ਰੋਗਰਾਮ ਵਿਭਾਗ ਵਲੋਂ ਆਯੋਜਿਤ ਸਟਾਰ ਨਾਈਟ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਮੁੱਖ ਮੰਤਰੀ ਨੇ ਚਾਰ ਦਿਨਾਂ ਤੋਂ ਚਲ ਰਹੇ ਮੁਕਾਬਲਿਆਂ 'ਚ ਜੇਤੂ ਕਲਾਕਾਰਾਂ ਅਤੇ ਟੀਮਾਂ ਨੂੰ ਸਨਮਾਨਿਤ ਕੀਤਾ। ਇੰਨਾ ਹੀ ਨਹੀਂ ਸਟਾਰ ਨਾਈਟ ਪ੍ਰੋਗਰਾਮ 'ਚ ਪ੍ਰਸਿੱਧ ਕਲਾਕਾਰ ਡਾ. ਜਗਬੀਰ ਰਾਠੀ ਅਤੇ ਮਹਾਬੀਰ ਗੁੱਡੂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਹਰ ਕਿਸੇ ਦਾ ਮਨ ਮੋਹ ਲਿਆ ਅਤੇ ਇਨ੍ਹਾਂ ਪ੍ਰੋਗਰਾਮਾਂ ਦੀ ਮੁੱਖ ਮੰਤਰੀ ਨੇ ਪ੍ਰਸ਼ੰਸਾ ਵੀ ਕੀਤੀ।


ਮੁੱਖ ਮੰਤਰੀ ਨੇ ਹਰਿਆਣਾ ਦੀ ਗੋਲਡਨ ਜੁਬਲੀ 'ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਰਤਨਾਵਲੀ ਵਰਗੇ ਅਨੋਖੇ ਸਭਿਆਚਾਰਕ ਪ੍ਰੋਗਰਾਮਾਂ 'ਚ ਇਕ ਖਾਸ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ। ਇਸ ਪ੍ਰੋਗਰਾਮ 'ਚ 3700 ਤੋਂ ਜ਼ਿਆਦਾ ਕਲਾਕਾਰਾਂ ਨੇ 32 ਸ਼ੈਲੀਆਂ 'ਚ ਆਪਣਾ ਪ੍ਰਦਰਸ਼ਨ ਕੀਤਾ। ਇਹ ਇਕ ਵਿਲੱਖਣ ਅਤੇ ਯਾਦਗਾਰੀ ਸਮਾਰੋਹ ਰਿਹਾ। ਇਸ ਸਮਾਰੋਹ 'ਚ ਨੌਜਵਾਨ ਪੀੜੀ ਨੂੰ ਹਰਿਆਣਵੀਂ ਸੱਭਿਆਚਾਰਕ ਵਿਰਾਸਤ ਨੂੰ ਪਛਾਣਨ ਦਾ ਮੌਕਾ ਮਿਲਿਆ ਅਤੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਸੱਭਿਆਚਾਰ ਦੀ ਪਛਾਣ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਭਿਆਚਾਰ ਹੀ ਦੇਸ਼ ਦੇ ਪ੍ਰਤੀ ਵਫਾਦਾਰੀ ਰੱਖਣ ਲਈ ਉਤਸ਼ਾਹਿਤ ਕਰਦਾ ਹੈ। ਭਾਰਤ ਦੇਸ਼ ਦਾ ਇਤਿਹਾਸ ਅੱਜ ਵੀ ਦੁਨੀਆਂ 'ਚ ਆਪਣੀ ਵੱਖਰੀ ਪਛਾਣ ਰੱਖਦਾ ਹੈ। 


ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ 'ਚ ਵਧ ਚੜ੍ਹ ਦੇ ਹਿੱਸਾ ਲੈਣ ਅਤੇ ਉਤਸ਼ਾਹਿਤ ਕਰਨ ਲਈ ਹੀ ਹਰਿਆਣੇ ਦੇ ਗੋਲਡਨ ਜੁਬਲੀ ਸਾਲ 'ਚ ਖੇਡ ਮਹਾਕੁੰਭ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਖੇਡ ਮਹਾਕੁੰਭ 'ਚ 26 ਖੇਡਾਂ ਵਿਚ 22 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਹੈ। ਹਿਸਾਰ 'ਚ ਖੇਡ ਮਹਾਕੁੰਭ ਦੇ ਸਮਾਪਤੀ ਸਮਾਰੋਹ 'ਚ 31 ਅਕਤੂਬਰ ਨੂੰ ਚੁਣੇ ਗਏ 25 ਹਜ਼ਾਰ ਖਿਡਾਰੀ ਹਿੱਸਾ ਲੈਣਗੇ ਅਤੇ ਉਨ੍ਹਾਂ ਨੂੰ ਸਰਕਾਰ ਵਲੋਂ ਸਨਮਾਨਿਤ ਕੀਤਾ ਜਾਵੇਗਾ। ਸੂਬਾ ਸਰਕਾਰ ਨੋਜਵਾਨਾਂ ਲਈ ਖੇਡਾਂ, ਫੌਜ ਅਤੇ ਵਿਦਿਆ ਵਰਗੇ ਪ੍ਰੋਗਰਾਮਾਂ ਵੱਲ ਅੱਗੇ ਵਧਣ ਲਈ ਮੌਕੇ ਬਣਾਉਣ 'ਤੇ ਕੰਮ ਕਰ ਰਹੀ ਹੈ। ਪਿਛਲੇ ਸਾਲ ਰਤਨਾਵਲੀ ਮਹਾਕੁੰਭ ਨੂੰ ਸ਼ਹਿਰਾਂ ਦੀ ਚਾਰ ਦਿਵਾਰਾਂ ਵਿਚੋਂ ਬਾਹਰ ਕੱਢਣ ਲਿਆ ਕਿਹਾ ਗਿਆ ਸੀ ਅਤੇ ਇਸਨੂੰ ਦਿਹਾਤੀ ਖੇਤਰ ਵਿਚ ਲਿਆਉਣ ਲਈ ਕਿਹਾ ਗਿਆ ਸੀ। ਕੁਰੂਕਸ਼ੇਤਰ ਯੂਨੀਵਰਸਿਟੀ ਨੇ ਇਸ ਕਥਨ ਨੂੰ ਸੱਚ ਕਰ ਵਿਖਾਇਆ ਹੈ ਅਤੇ ਇਸ ਰਤਨਾਵਲੀ ਦੇ ਪਿੰਡਾਂ ਦੇ ਪੇਂਡੂ ਖੇਤਰ ਦੇ ਕਲਾਕਾਰਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇ।