ਬਿਜਲੀ ਕਟੌਤੀ ਨੂੰ ਲੈ ਕੇ ਚਿਦਾਂਬਰਮ ਦਾ ਕੇਂਦਰ ''ਤੇ ਤੰਜ਼- ''ਮੋਦੀ ਹੈ, ਮੁਮਕਿਨ ਹੈ''

04/30/2022 10:27:08 AM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਸ਼ਨੀਵਾਰ ਨੂੰ ਬਿਜਲੀ ਦੀ ਭਾਰੀ ਕਟੌਤੀ ਦੇ ਮੁੱਦੇ 'ਤੇ ਕੇਂਦਰ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਸਰਕਾਰ ਨੇ 'ਸਹੀ ਹੱਲ' ਲੱਭ ਲਿਆ ਹੈ, ਜੋ ਯਾਤਰੀ ਰੇਲਾਂ ਨੂੰ ਰੱਦ ਕਰਨ ਅਤੇ ਕੋਲੇ ਨਾਲ ਭਰੀਆਂ ਰੇਲਾਂ (ਮਾਲ ਗੱਡੀਆਂ) ਚਲਾਉਣ ਦਾ ਹੈ। ਵੱਖ-ਵੱਖ ਸੂਬਿਆਂ 'ਚ ਸ਼ੁੱਕਰਵਾਰ ਨੂੰ ਬਿਜਲੀ ਦਾ ਸੰਕਟ ਡੂੰਘਾ ਰਿਹਾ। ਪਿਛਲੇ ਦਿਨੀਂ ਸਭ ਤੋਂ ਵਧ 45 ਡਿਗਰੀ ਸੈਲਸੀਅਸ ਤਾਪਮਾਨ ਨੇ ਇਸ ਮੰਗ ਨੂੰ ਹੋਰ ਵਧਾ ਦਿੱਤਾ। ਵਿਰੋਧੀ ਦਲਾਂ ਨੇ ਥਰਮਲ ਪਲਾਂਟਾਂ 'ਚ ਕੋਲੇ ਦੀ ਕਮੀ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਮੁੱਦੇ ਨੂੰ ਲੈ ਕੇ ਸਰਕਾਰ 'ਤੇ ਹਮਲਾਵਰ ਹੁੰਦੇ ਹੋਏ ਚਿਦਾਂਬਰਮ ਨੇ ਕਿਹਾ,''ਭਰਪੂਰ ਮਾਤਰਾ 'ਚ ਕੋਲਾ, ਵੱਡੇ ਰੇਲ ਨੈੱਟਵਰਕ, ਥਰਮਲ ਪਲਾਂਟਾਂ 'ਚ ਅਣਵਰਤੀ ਸਮਰੱਥਾ, ਫਿਰ ਵੀ ਬਿਜਲੀ ਦੀ ਭਾਰੀ ਕਿੱਲਤ ਹੈ। ਕੇਂਦਰ ਸਰਕਾਰ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਹੈ। ਇਹ ਕਾਂਗਰਸ ਦੇ 60 ਸਾਲ ਦੇ ਸ਼ਾਸਨ ਕਾਰਨ ਹੈ!'' ਉਨ੍ਹਾਂ ਨੇ ਤੰਜ਼ ਕੱਸਦੇ ਹੋਏ ਕਿਹਾ,''ਕੋਲਾ, ਰੇਲਵੇ ਜਾਂ ਬਿਜਲੀ ਮੰਤਰਾਲਿਆਂ 'ਚ ਕਿਸੇ ਤਰ੍ਹਾਂ ਦੀ ਅਸਮਰੱਥਾ ਨਹੀਂ ਹੈ। ਦੋਸ਼ ਉਕਤ ਵਿਭਾਗਾਂ ਦੇ ਪਿਛਲੇ ਕਾਂਗਰਸ ਦੇ ਮੰਤਰੀਆਂ ਦਾ ਹੈ!''

ਸਾਬਕਾ ਕੇਂਦਰੀ ਮੰਤਰੀ ਨੇ ਲੜੀਵਾਰ ਟਵੀਟ ਕਰਦੇ ਹੋਏ ਕਿਹਾ,''ਸਰਕਾਰ ਨੇ ਇਸ ਦਾ ਸਹੀ ਹੱਲ ਲੱਭ ਲਿਆ ਹੈ, ਯਾਤਰੀ ਰੇਲ ਰੱਦ ਕਰੋ ਅਤੇ ਕੋਲੇ ਨਾਲ ਭਰੀਆਂ ਰੇਲਾਂ ਚਲਾਓ! ਮੋਦੀ ਹੈ, ਮੁਮਕਿਨ ਹੈ।'' ਦੱਸਣਯੋਗ ਹੈ ਕਿ ਲੂ (ਹੀਟਵੇਵ) ਜਾਰੀ ਰਹਿਣ ਕਾਰਨ ਦੇਸ਼ ਭਰ 'ਚ ਬਿਜਲੀ ਦੀ ਮੰਗ ਸ਼ੁੱਕਰਵਾਰ ਨੂੰ 207.11 ਗੀਗਾਵਾਟ ਦੇ ਸਭ ਤੋਂ ਉੱਚ ਪੱਧਰ ਨੂੰ ਛੂਹ ਗਈ ਅਤੇ ਰੇਲਵੇ ਨੇ ਕੋਲਾ ਮਾਲ ਢੁਆਈ ਦੀ ਸਹੂਲਤ ਲਈ 42 ਰੇਲਾਂ ਰੱਦ ਕਰ ਦਿੱਤੀਆਂ। ਇਸ ਤੋਂ ਇਲਾਵਾ ਦੱਖਣੀ ਪੂਰਬੀ ਮੱਧ ਰੇਲਵੇ (ਐੱਸ.ਈ.ਸੀ.ਆਰ.) ਡਿਜੀਵਨ ਨਾਲ, ਜੋ ਕੋਲਾ ਉਤਪਾਦਕ ਖੇਤਰਾਂ ਤੱਕ ਜਾਂਦਾ ਹੈ ਨੇ 34 ਰੇਲਾਂ ਕਰ ਦਿੱਤੀਆਂ। ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇਤਾਵਾਂ ਨੇ ਮੌਜੂਦਾ ਬਿਜਲੀ ਸੰਕਟ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦੋਸ਼ ਲਗਾਇਆ ਕਿ ਬਿਜਲੀ ਪਲਾਂਟਾਂ ਨੂੰ ਕੋਲਾ ਵੰਡਣ ਲਈ ਰਸਦ ਮਦਦ ਪ੍ਰਦਾਨ ਨਹੀਂ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha