ਛੱਤੀਸਗੜ੍ਹ ''ਚ 10 ਮਈ ਤੋਂ ਸ਼ੁਰੂ ਹੋਵੇਗੀ ਸ਼ਰਾਬ ਦੀ ਆਨਲਾਈਨ ਹੋਮ ਡਿਲਿਵਰੀ

05/09/2021 12:00:00 PM

ਰਾਏਪੁਰ- ਛੱਤੀਸਗੜ੍ਹ ਸਰਕਾਰ ਨੇ ਸੂਬੇ 'ਚ ਸ਼ਰਾਬ ਦੀ ਕੱਲ ਯਾਨੀ 10 ਮਈ ਤੋਂ ਹੋਮ ਡਿਲਿਵਰੀ ਸ਼ਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਲਾਕਡਾਊਨ ਦੌਰਾਨ ਕੋਰੋਨਾ ਕਾਲ 'ਚ ਸ਼ਰਾਬ ਪ੍ਰੇਮੀਆਂ ਨੂੰ ਘਰ ਤੱਕ ਸੇਵਾ ਮਿਲਣੀ ਸ਼ੁਰੂ ਹੋ ਜਾਵੇਗੀ। ਸੂਬੇ ਦੇ ਆਬਕਾਰੀ ਕਮਿਸ਼ਨਰ ਦੇ ਸ਼ਰਾਬ ਦੀ ਹੋਮ ਡਿਲਿਵਰੀ ਸ਼ੁਰੂ ਕਰਨ ਦੇ ਕੱਲ ਹੀ ਭੇਜੇ ਗਏ ਪ੍ਰਸਤਾਵ ਨੂੰ ਤੁਰੰਤ ਹੀ ਆਬਕਾਰੀ ਵਿਭਾਗ ਨੇ ਮਨਜ਼ੂਰੀ ਪ੍ਰਦਾਨ ਕਰ ਦਿੱਤੀ। ਵਿਭਾਗ ਦੇ ਵਿਸ਼ੇਸ਼ ਸਕੱਤਰ ਏ.ਪੀ. ਤ੍ਰਿਪਾਠੀ ਵਲੋਂ ਜਾਰੀ ਆਦੇਸ਼ ਅਨੁਸਾਰ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ 'ਤੇ ਰੋਕ ਲਗਾਉਣ ਲਈ ਲਾਕਡਾਊਨ ਮਿਆਦ ਜਾਂ ਮੋਹਰੀ ਆਦੇਸ਼ ਤੱਕ ਹੋਮ ਡਿਲਿਵਰੀ ਸ਼ੁਰੂ ਕਰਨ ਦੀ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਆਦੇਸ਼ ਅਨੁਸਾਰ ਡਿਲਿਵਰੀ ਬੁਆਏ ਦੇ ਮਾਧਿਅਮ ਨਾਲ ਸ਼ਰਾਬ ਦੀ ਆਨਲਾਈਨ ਹੋਮ ਡਿਲਿਵਰੀ ਦੀ ਵਿਵਸਥਾ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਰਹੇਗੀ।

ਇਹ ਵੀ ਪੜ੍ਹੋ : ਰਾਹੁਲ ਨੇ ਕੋਵਿਡ ਮਹਾਮਾਰੀ ਨੂੰ 'ਮੋਵਿਡ' ਮਹਾਮਾਰੀ ਕਹਿ ਕੇ ਉਡਾਇਆ PM ਮੋਦੀ ਦਾ ਮਜ਼ਾਕ

ਕਲੈਕਟਰ ਸਮੇਂ ਨੂੰ ਸਥਾਨਕ ਜ਼ਰੂਰਤ ਅਨੁਸਾਰ ਘੱਟ ਜ਼ਿਆਦਾ ਤੈਅ ਕਰ ਸਕਦੇ ਹਨ। ਹੋਮ ਡਿਲਿਵਰੀ ਲਈ ਦੁਕਾਨ ਦਾ ਮੁੱਲ ਛੱਤੀਸਗੜ੍ਹ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਰਾਜ ਸਰਕਾਰ ਵਲੋਂ ਖ਼ੁਦ ਕੀਤਾ ਜਾਂਦਾ ਹੈ। ਛੱਤੀਸਗੜ੍ਹ ਦੇਸ਼ ਦੇ ਸਭ ਤੋਂ ਵੱਧ ਸ਼ਰਾਬ ਖਪਤ ਵਾਲੇ ਸੂਬਿਆਂ 'ਚੋਂ ਇਕ ਹੈ, ਇਸ ਲਈ ਇਸ ਤੋਂ ਕਾਫ਼ੀ ਮਾਲੀਆ ਵੀ ਇਕੱਠਾ ਹੁੰਦਾ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਲਗਭਗ ਇਕ ਮਹੀਨੇ ਤੋਂ ਲਾਕਡਾਊਨ ਹੈ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਹਨ। ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਲਾਕਡਾਊਨ 'ਚ ਵੀ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਕੋਸ਼ਿਸ਼ ਹੋਈ ਸੀ, ਜਿਸ ਦੀ ਕਾਫ਼ੀ ਤਿੱਖੀ ਪ੍ਰਤੀਕਿਰਿਆ ਹੋਈ ਸੀ, ਜਿਸ ਕਾਰਨ ਇਸ ਵਾਰ ਇਹ ਕੋਸ਼ਿਸ਼ ਨਹੀਂ ਹੋਈ ਪਰ ਉਸ ਦਾ ਇਕ ਦੂਜਾ ਰਸਤਾ ਆਨਲਾਈਨ ਹੋਮ ਡਿਲਿਵਰੀ ਦਾ ਕੱਢਿਆ ਗਿਆ ਹੈ। ਰਾਜ ਸਰਕਾਰ ਨੂੰ ਉਮੀਦ ਹੈ ਕਿ ਆਨਲਾਈਨ ਹੋਮ ਡਿਲਿਵਰੀ ਤੋਂ ਮਾਲੀਆ ਵੀ ਮਿਲੇਗਾ, ਇਸ ਦੇ ਨਾਲ ਹੀ ਜ਼ਹਿਰੀਲੀ ਸ਼ਰਾਬ ਅਤੇ ਦੂਜੇ ਸੂਬਿਆਂ ਤੋਂ ਗੈਰ-ਕਾਨੂੰਨੀ ਰੂਪ ਨਾਲ ਲਿਆ ਕੇ ਸ਼ਰਾਬ ਵੇਚਣ ਵਾਲਿਆਂ 'ਤੇ ਵੀ ਰੋਕ ਲੱਗੇਗੀ। ਹਾਲਾਂਕਿ ਸਰਕਾਰ ਦੇ ਇਸ ਫ਼ੈਸਲੇ 'ਤੇ ਸਵਾਲ ਵੀ ਉੱਠ ਰਹੇ ਹਨ।

ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਪੱਤਰਕਾਰਾਂ ਨੂੰ ਲੱਗੇਗੀ ਕੋਰੋਨਾ ਵੈਕਸੀਨ

DIsha

This news is Content Editor DIsha