ਛੱਤੀਸਗੜ੍ਹ : ਸੁਰੱਖਿਆ ਕਰਮਚਾਰੀਆਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ, ਦੋ ਜਵਾਨ ਸ਼ਹੀਦ

02/10/2020 10:36:30 PM

ਰਾਏਪੁਰ — ਛੱਤੀਸਗੜ੍ਹ ਦੇ ਬੀਜਪੁਰ 'ਚ ਸੋਮਵਾਪ ਨੂੰ ਮੁਕਾਬਲੇ 'ਚ ਇਕ ਨਕਸਲੀ ਮਾਰਿਆ ਗਿਆ ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਦੋ ਕਮਾਂਡੋ ਸ਼ਹੀਦ ਹੋ ਗਏ। ਮੁਕਾਬਲੇ 'ਚ ਇਕ ਅਧਿਕਾਰੀ ਸਣੇ 6 ਜਵਾਨ ਜ਼ਖਮੀ ਵੀ ਹੋਏ ਹਨ। ਅਧਿਕਾਰੀਆਂ ਨੇ ਦੱਸਿ ਕਿ ਮੁਕਾਬਲੇ 'ਚ ਇਕ ਨਕਸਲੀ ਵੀ ਮਾਰਿਆ ਗਿਆ। ਪੁਲਸ ਜਨਰਲ ਡਾਇਰੈਕਟਰ ਸੁੰਦਰਰਾਜ ਪੀ. ਨੇ ਦੱਸਿਆ ਕਿ ਪਮੇਡ ਥਾਣਾ ਦੇ ਤਹਿਤ ਇਰਾਪੱਲੀ ਪਿੰਡ 'ਚ ਸਵੇਰੇ ਕਰੀਬ ਸਾਢੇ 10 ਵਜੇ ਉਸ ਸਮੇਂ ਮੁਕਾਬਲਾ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲ ਨਕਸਲ ਰੋਕੂ ਮੁਹਿੰਮ ਚਲਾ ਰਹੇ ਸੀ। ਇਹ ਥਾਂ ਰਾਏਪੁਰ ਤੋਂ ਕਰੀਬ 400 ਕਿਲੋਮੀਟਰ ਦੂਰ ਹੈ। ਉਨ੍ਹਾਂ ਦੱਸਿ ਕਿ ਐਤਵਾਰ ਨੂੰ ਸੁਕਮਾ ਅਤੇ ਬੀਜਾਪੁਰ ਜ਼ਿਲਿਆਂ 'ਚ ਸੁਰੱਖਿਆ ਬਲਾਂ ਦੀਆਂ ਵੱਖ-ਵੱਖ ਟੀਮਾਂ ਨੇ ਮੁਹਿੰਮ ਸ਼ੁਰੂ ਕੀਤਾ। ਇਸ 'ਚ ਕਰੀਬ 800 ਜਵਾਨ ਸ਼ਾਮਲ ਸਨ।
ਪੁਲਸ ਜਨਰਲ ਡਾਇਰੈਕਟਰ ਨੇ ਦੱਸਿਆ ਕਿ ਕੁਮਾਰ ਉੱਤਰ ਪ੍ਰਦੇਸ਼ ਦੇ ਬਾਂਦਾ ਦੇ ਨਿਵਾਸੀ ਸਨ ਜਦਕਿ ਸਾਹੂ ਛੱਤੀਸਗੜ੍ਹ ਦੇ ਰਾਜਨਾਂਦਗਾਓਂ ਦੇ ਨਿਵਾਸੀ ਸੀ। ਅਧਿਕਾਰੀ ਮੁਤਾਬਕ ਮੁਕਾਬਲੇ 'ਚ ਇਕ ਨਕਸਲੀ ਮਾਰਿਆ ਗਿਆ। ਨਕਸਲੀ ਦੀ ਲਾਸ਼ ਨੇੜਿਓ ਹਥਿਆਰ ਬਰਾਮਦ ਹੋਇਆ ਹੈ। ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀ.ਆਰ.ਪੀ.ਐੱਫ. ਦੇ ਜ਼ਖਮੀ ਕਰਮਚੀਆਂ ਦੀ ਪਛਾਣ ਉਪ ਕਮਾਂਡੈਂਟ ਪ੍ਰਸ਼ਾਂਤ ਕੁਮਾਰ, ਹੈਡ ਕਾਨਸਟੇਬਲ ਅਜਿਤ ਸਿੰਘ ੱਅਤੇ ਕਾਨਸਟੇਬਲ ਗਿਰਿਵਰ ਉਰਾਵ, ਪੀ. ਪਵਨ ਕੁਮਾਰ, ਬਿਭਾ ਬਸੁ ਮਹਾਤਾ ਅਤੇ ਪਵਾਰ ਪਾਂਡੁਰੰਗ ਦੇ ਤੌਰ 'ਤੇ ਹੋਈ ਹੈ।
ਸ਼ਹੀਦ ਕਾਨਸਟੇਬਲ ਅਤੇ ਜ਼ਖਮੀ ਕਰਮਚਾਰੀ ਸੀ.ਆਰ.ਪੀ.ਐੱਫ. ਦੀ ਵਿਸ਼ਿਸ਼ਟ ਇਕਾਈ ਕਮਾਂਡੋ ਬਟਾਲੀਅਨ ਫਾਰ ਰਿਜ਼ੋਲਿਊਟ ਐਕਸ਼ਨ (ਕੋਬਰਾ) ਦੀ 204ਵੀਂ ਬਟਾਲੀਅਨ ਨਾਲ ਜੁੜੇ ਸੀ। ਉਨ੍ਹਾਂ ਦੱਸਿਆ ਕਿ ਜ਼ਖਮੀ ਕਰਮਚਾਰੀਆਂ ਨੂੰ ਇਲਾਜ਼ ਲਈ ਜਹਾਜ਼ ਤੋਂ ਸੂਬੇ ਦੀ ਰਾਜਧਾਨੀ ਰਾਏਪੁਰ ਲਿਜਾਇਆ ਗਿਆ।

Inder Prajapati

This news is Content Editor Inder Prajapati