ਪਾਣੀ ਦੇ ਸੰਕਟ ਨਾਲ ਜੂਝ ਰਹੇ ਚੇਨਈ ਦੀ ਬੁਝੇਗੀ ਪਿਆਸ, ਪਾਣੀ ਲੈ ਕੇ ਪਹੁੰਚੀ ਟਰੇਨ

07/12/2019 11:56:28 PM

ਚੇਨਈ— ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਚੇਨਈ ਨੂੰ ਰਾਹਤ ਪਹੁੰਚਾਉਣ ਦੀ ਦਿਸ਼ਾ ਵਿਚ ਤਾਮਿਲਨਾਡੂ ਸਰਕਾਰ ਨੇ ਿਵਸ਼ੇਸ਼ ਕਦਮ ਚੁੱਕਿਆ ਹੈ। ਤਾਮਿਲਨਾਡੂ ਦੇ ਜੋਲਾਰਪੇਟੇ ਤੋਂ ਅੱਜ ਸ਼ੁੱਕਰਵਾਰ ਸਵੇਰੇ ਸੋਕਾਗ੍ਰਸਤ ਚੇਨਈ ਲਈ ਰਵਾਨਾ ਹੋਈ ਟਰੇਨ 25 ਲੱਖ ਲਿਟਰ ਪਾਣੀ ਦੇ ਨਾਲ ਵਿੱਲੀਵੱਕਮ ਪਹੁੰਚੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ 50 ਡੱਬਿਆਂ 'ਚ ਪਾਣੀ ਲਿਆਈ ਇਸ ਟਰੇਨ ਦੇ ਹਰੇਕ ਡੱਬੇ ਵਿਚ 50 ਹਜ਼ਾਰ ਲਿਟਰ ਪਾਣੀ ਹੈ। ਟਰੇਨ ਸਵੇਰੇ 7 ਵੱਜ ਕੇ 20 ਮਿੰਟ 'ਤੇ ਜੋਲਾਰਪੇਟੇ ਤੋਂ ਰਵਾਨਾ ਹੋਈ ਸੀ। ਟਰੇਨ ਨੇ ਵੀਰਵਾਰ ਨੂੰ ਇਥੇ ਪਹੁੰਚਣਾ ਸੀ ਪਰ ਵਾਲਵ ਵਿਚ ਰਿਸਾਅ ਦੇ ਕਾਰਣ ਇਸ ਵਿਚ ਦੇਰ ਹੋ ਗਈ। ਚੇਨਈ ਦੇ ਕਈ ਖੇਤਰਾਂ ਵਿਚ 4 ਮਹੀਨਿਆਂ ਤੋਂ ਪਾਣੀ ਦੀ ਕਿੱਲਤ ਹੈ।

satpal klair

This news is Content Editor satpal klair